ਬੇਲਾ ਰੋਡ 'ਤੇ ਪਿਆ ਟੋਇਆ ਬਣ ਰਿਹੈ ਹਾਦਸਿਆਂ ਦਾ ਕਾਰਨ

06/19/2018 12:53:47 PM

ਰੂਪਨਗਰ (ਕੈਲਾਸ਼)— ਬੇਲਾ ਰੋਡ ਤੇ ਪਰਮਾਰ ਹਸਪਤਾਲ ਦੇ ਨੇੜੇ ਚੌਂਕ 'ਚ ਸੜਕ ਧਸ ਜਾਣ ਕਾਰਨ ਪਿਆ ਖੱਡਾ ਰੋਜ਼ਾਨਾ ਲੋਕਾਂ ਲਈ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ ਪਰ ਚਾਰ ਦਿਨ ਬੀਤਣ ਤੋਂ ਬਾਅਦ ਵੀ ਕਿਸੇ ਨੇ ਇਸ ਦੀ ਸਾਰ ਤੱਕ ਨਹੀ ਲਈ। ਜਿਸ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਨੇਤਾ ਮਿੰਟੂ ਸਰਾਫ, ਮਹੇਸ਼ ਸਿੰਗਲਾ, ਅਮਿਤ ਕੁਮਾਰ, ਮੋਨੂੰ ਆਦਿ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਮੀਂਹ ਪੈਣ ਕਾਰਨ ਉਕਤ ਚੌਂਕ 'ਚ ਸੜਕ ਦੇ ਧੱਸ ਜਾਣ ਨਾਲ ਕਰੀਬ ਪੰਜ-ਛੇ ਫੁੱਟ ਡੂੰਘਾ ਖੱਡਾ ਚੌਂਕ ਵਿਚਕਾਰ ਪੈ ਗਿਆ ਸੀ ਜੋ ਕਿ ਰਾਹਗੀਰਾਂ ਲਈ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਬੰਧ 'ਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੁੰ ਜਾਣਕਾਰੀ ਦਿੱਤੀ ਗਈ ਪਰੰਤੂ ਕਿਸੇ ਨੇ ਵੀ ਇਸ ਵੱਲ ਧਿਆਨ ਨਹੀ ਦਿੱਤਾ। ਮਿੰਟੂ ਸਰਾਫ ਨੇ ਦੱਸਿਆ ਕਿ ਖੱਡਾ ਐਨਾ ਡੂੰਘਾ ਹੈ ਕਿ ਵਿਅਕਤੀ ਇਸ 'ਚ ਅਸਾਨੀ ਨਾਲ ਖੜ੍ਹਾ ਹੋ ਸਕਦਾ ਹੈ ਅਤੇ ਦੇਰ ਸਵੇਰ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਸਮੇਂ ਵਿਅਕਤੀ ਨੂੰ ਲੱਭਣਾ ਤੱਕ ਮੁਸ਼ਕਿਲ ਹੋ ਸਕਦਾ ਹੈ। ਇਸ ਸਬੰਧੀ ਉਨਾਂ ਸਬੰਧਤ ਵਿਭਾਗ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਡੂੰਘੇ ਖੱਡੇ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਕੀ ਕਹਿੰਦੇ ਨੇ ਵਿਭਾਗ ਦੇ ਜੀ. ਏ 
ਇਸ ਸਬੰਧ 'ਚ ਜਦੋ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਓਮ ਪ੍ਰਕਾਸ ਜਿਨਾਂ ਕੋਲ ਬੇਲਾ ਰੋਡ ਦਾ ਚਾਰਜ ਹੈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਖੱਡੇ ਦੇ ਸਬੰਧ 'ਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜਲਦ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।


Related News