ਸ਼ਿਓਮੀ Mi A2 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਬਾਰੇ ਜਾਣਕਾਰੀ ਆਈ ਸਾਹਮਣੇ

06/19/2018 12:34:11 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (Xiaomi) ਨੇ ਪਿਛਲੇ ਸਾਲ ਭਾਰਤ 'ਚ ਆਪਣਾ ਪਹਿਲਾਂ ਡਿਊਲ ਰਿਅਰ ਕੈਮਰੇ ਵਾਲਾ ਸਮਾਰਟਫੋਨ ਮੀ ਏ1 (Mi A1) ਲਾਂਚ ਕੀਤਾ ਸੀ। ਸ਼ਿਓਮੀ ਫੈਨਜ਼ ਵੱਲੋਂ ਇਸ ਸਮਾਰਟਫੋਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਇਸੇ ਸਾਲ ਜੇਕਰ ਤੁਸੀਂ ਸ਼ਿਓਮੀ ਦੇ ਮੀ ਏ2 (Mi A2) ਸਮਾਰਟਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਕੰਪਨੀ ਜਲਦ ਹੀ ਇਸ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ ਪਰ ਮੀ A2 ਸਮਾਰਟਫੋਨ ਅਸਲ 'ਚ ਮੀ 6X ਹੈ, ਜਿਸ ਨੂੰ ਕੰਪਨੀ ਮੀ 6X ਦੇ ਨਾਂ ਨਾਲ ਚੀਨ 'ਚ ਪਹਿਲਾਂ ਪੇਸ਼ ਕਰ ਚੁੱਕੀ ਹੈ।

 

ਜੇਕਰ ਗੱਲ ਸ਼ਿਓਮੀ ਮੀ A2 ਸਮਾਰਟਫੋਨ ਨਾਲ ਜੁੜੀ ਨਵੀਂ ਜਾਣਕਾਰੀ ਬਾਰੇ ਤਾਂ ਇਕ ਰਿਪੋਰਟ ਮੁਤਾਬਕ ਇਸ ਆਉਣ ਵਾਲੇ ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਗੋਲਡ ਕਲਰ ਵੇਰੀਐਂਟਸ ਨਾਲ ਲਿਸਟ ਕੀਤਾ ਗਿਆ ਹੈ। ਇਸ ਦੇ ਨਾਲ ਮੀ A2 ਸਮਾਰਟਫੋਨ ਦੀ ਸੇਲ 8 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਦੀ ਕੀਮਤ (ਸਵਿੱਜ਼ਟਰਲੈਂਡ ਵੈੱਬਸਾਈਟ ਡਿਜੀਟੈੱਕ 'ਤੇ) ਬਾਰੇ ਜਾਣਕਾਰੀ ਵੀ ਸਾਹਮਣੇ ਆਈ ਹੈ। ਇਸ ਸਮਾਰਟਫੋਨ ਨੂੰ ਤਿੰਨ ਸਟੋਰੇਜ ਵੇਰੀਐਂਟ ਨਾਲ ਪੇਸ਼ ਕੀਤਾ ਜਾਵੇਗਾ, ਜਿਸ 'ਚ 32 ਜੀ. ਬੀ. ਵੇਰੀਐਂਟ ਦੀ ਕੀਮਤ 289 ਯੂਰੋ (ਲਗਭਗ 19,800 ਰੁਪਏ), 64 ਜੀ. ਬੀ. ਵੇਰੀਐਂਟ ਦੀ ਕੀਮਤ 329 ਯੂਰੋ (ਲਗਭਗ 22,500 ਰੁਪਏ) ਅਤੇ 128 ਜੀ. ਬੀ. ਵੇਰੀਐਂਟ ਦੀ ਕੀਮਤ 369 ਯੂਰੋ (ਲਗਭਗ 25,200 ਰੁਪਏ) ਹੋਵੇਗੀ। ਹੁਣ ਕੰਪਨੀ ਇਸ ਸਮਾਰਟਫੋਨ ਨੂੰ ਕਿਸ ਕੀਮਤ ਨਾਲ ਭਾਰਤ 'ਚ ਲਾਂਚ ਕਰ ਸਕਦੀ ਹੈ, ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 

ਫੀਚਰਸ-
ਇਸ ਸਮਾਰਟਫੋਨ 'ਚ 5.99 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 2160X1080 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ 'ਤੇ ਚੱਲਦਾ ਹੈ। ਇਹ ਸਮਾਰਟਫੋਨ 4 ਜੀ. ਬੀ. ਰੈਮ ਨਾਲ 32 ਜੀ. ਬੀ, 64 ਜੀ. ਬੀ. ਅਤੇ 128 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਨਾਲ ਪੇਸ਼ ਹੋਵੇਗਾ। 

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 12 ਮੈਗਾਪਿਕਸਲ ਪ੍ਰਾਇਮਰੀ ਸੈਂਸਰ ਐੱਫ/1.75 ਅਪਚਰ, 1.25 ਮਾਈਕ੍ਰੋਫੋਨ ਪਿਕਸਲ ਸਾਈਜ਼ ਅਤੇ ਸੋਨੀ ਆਈ. ਐੱਮ. ਐਕਸ. 486 (IMX486) ਸੈਂਸਰ ਨਾਲ ਆਵੇਗਾ। ਇਸ ਦਾ ਸੈਕੰਡਰੀ ਸੈਂਸਰ 20 ਮੈਗਾਪਿਕਸਲ ਨਾਲ ਐੱਫ/1.75 ਅਪਚਰ ਅਤੇ 2 ਮਾਈਕ੍ਰੋਫੋਨ ਪਿਕਸਲ ਸਾਈਜ਼ ਅਤੇ ਸੋਨੀ ਆਈ. ਐੱਮ. ਐਕਸ. 376 (IMX 376) ਸੈਂਸਰ ਮੌਜੂਦ ਹੈ। ਇਸ ਸਮਾਰਟਫੋਨ 'ਚ ਏ. ਆਈ. ਇੰਟੀਗ੍ਰੇਸ਼ਨ ਵੀ ਦਿੱਤਾ ਗਿਆ ਹੈ, ਜੋ ਯੂਜ਼ਰਸ ਦੇ ਫੋਟੋਗ੍ਰਾਫੀ ਐਕਸਪੀਰੀਅੰਸ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਸਮਾਰਟਫੋਨ 'ਚ 20 ਮੈਗਾਪਿਕਸਲ ਫਰੰਟ ਕੈਮਰਾ ਸੋਨੀ ਆਈ. ਐੱਮ. ਐਕਸ. 376 (IMX 376) ਸੈਂਸਰ ਅਤੇ ਐੱਲ. ਈ. ਡੀ. ਫਲੈਸ਼ ਨਾਲ ਦਿੱਤਾ ਗਿਆ ਹੈ।

 

ਸ਼ਿਓਮੀ ਦੇ ਇਸ ਨਵੇਂ ਸਮਾਰਟਫੋਨ 'ਚ 3010 ਐੱਮ. ਏ. ਐੱਚ. ਬੈਟਰੀ ਜੋ ਕੁਵਿੱਕ ਚਾਰਜ 3.0 ਨਾਲ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਰਿਪੋਰਟ ਮੁਤਾਬਕ ਮੀ A1 ਵਰਗਾ ਮੀ A2 ਵੀ ਇਕ ਐਂਡਰਾਇਡ ਵਨ ਸਮਾਰਟਫੋਨ ਹੋਵੇਗਾ। ਇਸ ਸਮਾਰਟਫੋਨ 'ਚ ਬੈਕ ਸਾਈਡ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ, ਡਿਊਲ ਸਿਮ, ਜੀ. ਪੀ. ਐੱਸ. ਅਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਆਦਿ ਮੌਜੂਦ ਹੋਣਗੇ। ਇਸ ਡਿਵਾਈਸ ਦਾ ਕੁੱਲ ਮਾਪ 158.70x7.30x75.40 ਮਿਮੀ ਅਤੇ ਵਜ਼ਨ 168 ਗ੍ਰਾਮ ਹੋਵੇਗਾ।


Related News