ਚੀਨ ਦੀਆਂ ਇਨ੍ਹਾਂ ਅਨੋਖੀਆਂ ਥਾਵਾਂ ਨੂੰ ਦੇਖ ਕੇ ਹਰ ਕੋਈ ਰਹਿ ਜਾਵੇਗਾ ਦੰਗ (ਤਸਵੀਰਾਂ)

06/19/2018 12:37:00 PM

ਬੀਜਿੰਗ— ਦੁਨੀਆ ਵਿਚ ਬਹੁਤ ਸਾਰੀਆਂ ਘੁੰਮਣ ਵਾਲੀਆਂ ਥਾਵਾਂ ਹਨ, ਜਿੱਥੇ ਸੈਲਾਨੀ ਜਾਣਾ ਪਸੰਦ ਕਰਦੇ ਹਨ। ਇਨ੍ਹਾਂ ਥਾਵਾਂ ਨੂੰ ਦੇਖ ਕੇ ਕਈ ਵਾਰ ਅਸੀਂ ਹੈਰਾਨੀ ਵੀ ਜ਼ਾਹਰ ਕਰਨ ਲੱਗ ਜਾਂਦੇ ਹਾਂ ਅਤੇ ਸੋਚਣ ਲੱਗਦੇ ਹਾਂ ਕਿ ਸੱਚੀ ਇਹ ਚੀਜ਼ ਕਿਵੇਂ ਬਣਾਈ ਗਈ ਹੋਵੇਗੀ। ਅੱਜ ਅਸੀਂ ਤੁਹਾਨੂੰ ਚੀਨ ਦੀ ਸੈਰ ਕਰਵਾਂਗੇ, ਜਿੱਥੇ ਕੁਝ ਅਜਿਹੀਆਂ ਹੀ ਆਕਰਸ਼ਿਤ ਤੇ ਹੈਰਾਨ ਕਰਨ ਵਾਲੀਆਂ ਚੀਜ਼ਾਂ ਬਣੀਆਂ ਹਨ, ਜਿੱਥੇ ਘੁੰਮਣ ਜਾਣ ਦੀ ਹਿੰਮਤ ਕੋਈ-ਕੋਈ ਹੀ ਕਰ ਸਕਦਾ ਹੈ।
ਆਓ ਜਾਣਦੇ ਇਨ੍ਹਾਂ ਬਾਰੇ—
ਯੂ-ਆਕਾਰ ਦਾ ਬ੍ਰਿਜ— ਚੀਨ ਦੇ ਹੇਨਾਨ 'ਚ ਫੂਕਸੀ ਪਹਾੜ 'ਤੇ ਬਣਿਆ ਇਕ ਅਜਿਹਾ ਬ੍ਰਿਜ ਹੈ, ਜਿਸ ਨੂੰ ਦੇਖਣ ਵਾਲਾ ਬਸ ਦੇਖਦਾ ਹੀ ਰਹਿ ਜਾਂਦਾ ਹੈ। ਯੂ-ਆਕਾਰ ਦਾ ਬ੍ਰਿਜ ਦੁਨੀਆ ਦਾ ਸਭ ਤੋਂ ਲੰਬਾ ਸ਼ੀਸ਼ੇ ਦਾ ਬ੍ਰਿਜ ਹੈ, ਜਿੱਥੇ ਸੈਲਾਨੀ ਘੁੰਮਣ ਜਾਂਦੇ ਹਨ ਅਤੇ ਇਸ ਨੂੰ ਦੇਖ ਕੇ ਹੈਰਾਨੀ ਜ਼ਾਹਰ ਕਰਦੇ ਹਨ।

PunjabKesari
ਸ਼ੀਸ਼ੇ ਦਾ ਪੁੱਲ— ਚੀਨ ਦੇ ਹੇਬੇਈ ਸੂਬੇ ਦੇ ਸ਼ਿਜੀਆਝੁਆਂਗ ਸ਼ਹਿਰ 'ਚ ਬਣਿਆ ਦੁਨੀਆ ਦਾ ਸਭ ਤੋਂ ਲੰਬਾ ਸ਼ੀਸ਼ੇ ਦਾ ਪੁੱਲ ਹੈ। ਇਹ ਪੁੱਲ 488 ਮੀਟਰ ਲੰਬਾ ਅਤੇ ਜ਼ਮੀਨ ਤੋਂ 218 ਮੀਟਰ ਉੱਪਰ ਬਣਾਇਆ ਗਿਆ ਹੈ।

PunjabKesari
ਸਭ ਤੋਂ ਉੱਚਾ ਪੁੱਲ— ਚੀਨ ਦੇ ਹੁਨਾਨ ਸੂਬੇ ਦੇ ਝਾਂਗਜਿਆਜੀ ਨੈਸ਼ਨਲ ਪਾਰਕ ਵਿਚ ਬਣਿਆ ਇਹ ਦੁਨੀਆ ਦਾ ਸਭ ਤੋਂ ਉੱਚਾ ਪੁੱਲ ਹੈ। ਇਹ ਪੁੱਲ 300 ਮੀਟਰ ਉੱਚਾ ਅਤੇ 430 ਮੀਟਰ ਲੰਬਾ ਹੈ।

PunjabKesari
ਸ਼ੀਸ਼ੇ ਦਾ ਝੂਲਦਾ ਹੋਇਆ ਪੁੱਲ— ਚੀਨ ਦੇ ਹੇਬੇਈ ਸੂਬੇ ਵਿਚ ਦੋ ਚੱਟਾਨਾਂ ਵਿਚਾਲੇ ਇਹ ਸ਼ੀਸ਼ੇ ਦਾ ਬਣਿਆ ਝੂਲਦਾ ਹੋਇਆ ਬ੍ਰਿਜ ਹੈ, ਜਿਸ ਦੀ ਲੰਬਾਈ 488 ਮੀਟਰ ਹੈ।

PunjabKesari
ਕਾਇਲਿੰਗ ਡਰੈਗਨ ਕਲਿੱਕ ਵਾਕ— ਚੀਨ ਦੇ ਹੁਨਾਨ ਸੂਬੇ ਵਿਚ ਸਥਿਤ ਤਿਯਾਨਮੇਨ ਪਹਾੜੀਆਂ 'ਤੇ ਬਣਿਆ ਹੈ ਕਾਇਲਿੰਗ ਡਰੈਗਨ ਕਲਿੱਕ ਵਾਕ। ਇਸ ਗਲਾਸ ਬ੍ਰਿਜ ਨੂੰ ਤਿਯਾਨਮੇਨ ਮਾਊਂਟੇਨ ਨੈਸ਼ਨਲ ਪਾਰਕ 'ਚ ਦੋ ਸਿੱਧੀਆਂ ਚੱਟਾਨਾਂ ਵਿਚ ਲਟਕਾਇਆ ਗਿਆ ਹੈ।


Related News