ਬੀਮਾਰੀ ਵਿਚਕਾਰ ਹੀ ਚੱਲ ਪਿਆ ਇਰਫਾਨ ਖਾਨ ਦਾ 'ਕਾਰਵਾਂ', ਚਿੱਠੀ 'ਚ ਲਿਖਿਆ- 'ਕਾਫੀ ਦਰਦ ਹੈ...'

6/19/2018 12:36:24 PM

ਮੁੰਬਈ(ਬਿਊਰੋ)—ਬਾਲੀਵੁੱਡ ਐਕਟਰ ਇਰਫਾਨ ਖਾਨ ਇੰਨੀ ਦਿਨੀਂ ਲੰਡਨ 'ਚ ਆਪਣੀ ਬੀਮਾਰੀ ਨਿਊਰੋਐਂਡੋਕ੍ਰਾਈਨ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ। ਫਿਲਮ 'ਕਾਰਵਾਂ' ਦਾ ਪ੍ਰਮੋਸ਼ਨ ਕਰਦੇ ਹੋਏ ਇਰਫਾਨ ਖਾਨ ਨੇ ਆਪਣੀ ਬੀਮਾਰੀ ਨੂੰ ਲੈ ਕੇ ਚਿੱਠੀ ਲਿਖੀ ਹੈ। ਆਪਣੀ ਬੀਮਾਰੀ ਦੌਰਾਨ ਵੀ ਕੰਮ ਕਰਦੇ ਰਹਿਣ ਦੀ ਉਨ੍ਹਾਂ ਦੀ ਇੱਛਾ ਨੇ ਇਕ 'ਕਾਰਵਾਂ' ਸ਼ੁਰੂ ਕੀਤਾ ਹੈ, ਜੋ ਉਨ੍ਹਾਂ ਦੀ ਫਿਲਮ ਦਾ ਨਾਂ ਵੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਦਲਕਰ ਸਲਮਾਨ ਤੇ ਕ੍ਰਿਤੀ ਖਰਬੰਦਾ ਨਜ਼ਰ ਆਵੇਗੀ। ਇਰਫਾਨ ਨੇ ਹਾਲ ਹੀ 'ਚ 'TOI' ਨਾਲ ਆਪਣੇ ਮਨ ਦੇ ਭਾਵ ਸ਼ੇਅਰ ਕੀਤੇ।
PunjabKesari
ਫਿਲਮ 'ਕਾਰਵਾਂ' ਦਾ ਪ੍ਰਮੋਸ਼ਨ ਕਰਦੇ ਹੋਏ ਇਰਫਾਨ ਨੇ ਆਪਣੀ ਬੀਮਾਰੀ ਨੂੰ ਲੈ ਕੇ ਇਕ ਚਿੱਠੀ ਲਿਖੀ। ਇਰਫਾਨ ਖਾਨ ਦਾ ਇਹ ਨੋਟ ਤੁਹਾਨੂੰ ਭਾਵੁਕ ਵੀ ਕਰ ਸਕਦਾ ਹੈ। ਚਿੱਠੀ 'ਚ ਉਨ੍ਹਾਂ ਨੇ ਲਿਖਿਆ, ''ਕੁਝ ਮਹੀਨੇ ਪਹਿਲਾਂ ਅਚਾਨਕ ਮੈਨੂੰ ਪਤਾ ਲੱਗਾ ਕਿ ਮੈਂ ਨਿਊਰੋਐਂਡੋਕ੍ਰਾਈਨ ਕੈਂਸਰ ਵਰਗੀ ਬੀਮਾਰੀ ਦਾ ਸ਼ਿਕਾਰ ਹਾਂ। ਇਹ ਸ਼ਬਦ ਮੈਂ ਪਹਿਲੀ ਵਾਰ ਸੁਣਿਆ ਸੀ। ਜਦੋਂ ਮੈਂ ਇਸ ਬਾਰੇ ਸਰਚ (ਖੋਜ) ਕੀਤੀ ਤਾਂ ਪਤਾ ਲੱਗਾ ਕਿ ਇਸ 'ਤੇ ਜ਼ਿਆਦਾ ਪੁਸ਼ਟੀ ਨਾ ਹੋ ਸਕੀ। ਇਸ ਬਾਰੇ ਜ਼ਿਆਦਾ ਜਾਣਕਾਰੀ ਵੀ ਮੌਜ਼ੂਦ ਨਹੀਂ ਸੀ। ਇਹ ਇਕ ਖਤਰਨਾਕ ਅਵਸਥਾ ਦਾ ਨਾਂ ਹੈ। ਅਜੇ ਤੱਕ ਮੈਂ ਤੇਜ਼ ਰਫਤਾਰ ਵਾਲੀ ਟਰੇਨ 'ਚ ਸਫਰ ਕਰ ਰਿਹਾ ਸੀ।
PunjabKesari
ਮੇਰੇ ਕੁਝ ਸੁਪਨੇ ਸਨ, ਕੁਝ ਯੋਜਨਾਵਾਂ ਸਨ। ਫਿਰ ਕਿਸੇ ਨੇ ਮੈਨੂੰ ਹਿਲਾ ਕੇ ਜਗਾ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਟੀ. ਟੀ. ਸੀ। ਉਸ ਨੇ ਕਿਹਾ ਤੁਹਾਡਾ ਸਟੇਸ਼ਨ ਆ ਗਿਆ ਹੈ। ਕਿਪ੍ਰਾ ਕਰਕੇ ਹੇਠਾ ਆ ਜਾਓ। ਇਸ ਦੌਰਾਨ ਮੈਂ ਕਾਫੀ ਉਲਝ ਗਿਆ ਸੀ। ਮੈਂ ਕਿਹਾ, ਨਹੀਂ ਨਹੀਂ ਅਜੇ ਮੇਰੇ ਸਟੇਸ਼ਨ ਨਹੀਂ ਆਇਆ। ਉਸ ਨੇ ਕਿਹਾ, 'ਨਹੀਂ ਤੁਹਾਨੂੰ ਅਗਲੇ ਕਿਸੇ ਵੀ ਸਟਾਪ (ਸਟੇਸ਼ਨ) 'ਤੇ ਉਤਰਨਾ ਹੋਵੇਗਾ।' ਇਸ ਡਰ ਤੇ ਦਰਦ ਵਿਚਕਾਰ ਮੈਂ ਆਪਣੇ ਬੇਟੇ ਨੂੰ ਆਖਦਾ ਹਾਂ, ਮੈਂ ਕਿਸੇ ਵੀ ਹਾਲਤ 'ਚ ਠੀਕ ਹੋਣਾ ਚਾਹੁੰਦਾ ਹਾਂ। ਮੈਨੂੰ ਆਪਣੇ ਪੈਰਾਂ 'ਤੇ ਮੁੜ ਖੜ੍ਹੇ ਹੋਣਾ ਹੈ। ਮੈਨੂੰ ਇਹ ਡਰ ਤੇ ਦਰਦ ਨਹੀਂ ਚਾਹੀਦਾ। ਕੁਝ ਹਫਤਿਆਂ ਬਾਅਦ ਮੈਂ ਇਕ ਹੋਰ ਹਸਪਤਾਲ 'ਚ ਭਰਤੀ ਹੋ ਗਿਆ। ਮੈਨੂੰ ਕਾਫੀ ਦਰਦ ਹੋ ਰਿਹਾ ਹੈ।''
PunjabKesari
ਅੱਗੇ ਇਰਫਾਨ ਨੇ ਕਿਹਾ, ''ਮੈਂ ਜਿਸ ਹਸਪਤਾਲ 'ਚ ਭਾਰਤੀ ਹਾਂ ਉਸ 'ਚ ਬਾਲਕਨੀ ਵੀ ਹੈ। ਬਾਹਰ ਦਾ ਨਜਾਰਾ ਸਾਫ ਦਿਖਦਾ ਹੈ। ਕੋਮਾ ਵਾਰਡ ਠੀਕ ਮੇਰੇ ਉਪਰ ਹੈ। ਸੜਕ ਦੇ ਇਕ ਪਾਸੇ ਮੇਰਾ ਹਸਪਤਾਲ ਹੈ ਤੇ ਦੂਜੇ ਪਾਸੇ ਲਾਰਡਸ ਸਟੇਡੀਅਮ ਹੈ।'' ਦੱਸ ਦੇਈਏ ਕਿ ਇਰਫਾਨ ਖਾਨ ਨੇ ਆਪਣੀ ਚਿੱਠੀ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News