ਡਾਕਟਰਾਂ ਮੁਤਾਬਕ ਕੁਲਸੁਮ ਨਵਾਜ਼ ਦੀ ਹਾਲਤ ਗੰਭੀਰ

06/19/2018 12:26:54 PM

ਲੰਡਨ/ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕੱਲ ਦੱਸਿਆ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਰੀਫ ਪਰਿਵਾਰ ਨੂੰ ਪੰਜ ਮੈਂਬਰੀ ਡਾਕਟਰਾਂ ਦੀ ਟੀਮ ਨੇ ਸੰਖੇਪ ਵਿਚ ਦੱਸਿਆ ਕਿ ਬੇਗਮ ਕੁਲਸੁਮ ਨੂੰ ਹੁਣ ਵੇਂਟੀਲੇਟਰ ਤੋਂ ਬਾਹਰ ਨਹੀਂ ਲਿਆਂਦਾ ਜਾਵੇਗਾ। ਨਵਾਜ਼ ਨੂੰ ਉਸ ਦੀ ਹਾਲਤ ਦੀ ਇਕ ਹੋਰ ਸਮੀਖਿਆ ਦੀ ਉਡੀਕ ਕਰਨ ਲਈ ਕਿਹਾ ਗਿਆ ਹੈ ਪਰ ਇਸ ਲਈ ਕੋਈ ਸਮੇਂ ਸੀਮਾ ਨਿਸ਼ਚਿਤ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਕੁਲਸੁਮ ਦੀ ਸਿਹਤ ਹੋਰ ਜ਼ਿਆਦਾ ਨਹੀਂ ਵਿਗੜੀ ਨਹੀਂ ਹੈ ਪਰ ਬੀਤੇ ਵੀਰਵਾਰ ਤੋਂ ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੈ। ਅੱਜ ਭਾਵ ਮੰਗਲਵਾਰ ਨੂੰ ਨਵਾਜ਼ ਦੀ ਬੇਟੀ ਮਰੀਅਮ ਨੇ ਸਿਰਫ ਟਿੱਪਣੀ ਕੀਤੀ ਹੈ ਕਿ ਉਸ ਦੀ ਮਾਂ ਦੀ ਹਾਲਤ 'ਬਹੁਤ ਵਧੀਆ ਨਹੀਂ' ਹੈ। ਆਪਣੀ ਪਤਨੀ ਦੇ ਡਾਕਟਰਾਂ ਦੀ ਸਲਾਹ 'ਤੇ ਨਵਾਜ਼ ਤੇ ਉਸ ਦੀ ਬੇਟੀ ਨੇ ਦੇਸ਼ ਪਰਤਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ।


Related News