ਨੇਪਾਲ 'ਚ ਭਾਰਤੀ ਦੂਤਘਰ ਨੇ ਸਾਢੇ 12 ਹਜ਼ਾਰ ਫੁੱਟ ਦੀ ਉਚਾਈ 'ਤੇ ਆਯੋਜਿਤ ਕੀਤਾ ਯੋਗਾ ਕੈਂਪ

06/19/2018 12:28:45 PM

ਕਾਠਮੰਡੂ— ਕਾਠਮੰਡੂ ਵਿਚ ਸਥਿਤ ਭਾਰਤੀ ਦੂਤਘਰ ਨੇ ਸਮੁੰਦਰ ਸਤਿਹ ਤੋਂ ਸਾਢੇ 12 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਮੁਕਤੀਨਾਥ ਨੇੜੇ ਯੋਗਾ ਕੈਂਪ ਦਾ ਆਯੋਜਨ ਕੀਤਾ। ਕਾਠਮੰਡੂ ਤੋਂ ਕਰੀਬ 225 ਕਿਲੋਮੀਟਰ ਦੂਰ ਤੀਰਥ ਸਥਾਨ ਮੁਕਤੀਨਾਥ ਹੈ। ਮੁਕਤੀਨਾਥ ਘਾਟੀ ਵਿਚ ਸਥਿਤ ਮੰਦਰ ਹਿੰਦੂਆਂ ਅਤੇ ਬੌਧ ਦੋਵਾਂ ਲਈ ਇਕ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇੱਥੇ ਗੰਡਕੀ ਨਦੀ ਦੇ ਤੱਟ ਅਤੇ ਪਹਾੜ 'ਤੇ ਸ਼ਾਲੀਗ੍ਰਾਮ (ਕੀਮਤੀ ਪੱਥਰ) ਮਿਲਦੇ ਹਨ। ਸ਼ਾਲੀਗ੍ਰਾਮ ਇਕ ਪਵਿੱਤਰ ਪੱਥਰ ਹੈ, ਜਿਸ ਨੂੰ ਹਿੰਦੂ ਧਰਮ ਵਿਚ ਪੂਜਾ ਕਰਨ ਯੋਗ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੌਰੇ ਦੌਰਾਨ ਪਿੱਛਲੇ ਮਹੀਨੇ 12 ਤਰੀਕ ਨੂੰ ਮੁਕਤੀਨਾਥ ਮੰਦਰ ਵਿਚ ਪੂਰਾ ਕੀਤੀ ਸੀ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿਚ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕਾਠਮੰਡੂ ਵਿਚ ਭਾਰਤੀ ਅੰਬੈਸੀ ਵੱਲੋਂ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਇਸ ਕੈਂਪ ਵਿਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਭਿਕਸ਼ੂ, ਸੈਲਾਨੀ ਅਤੇ ਸਥਾਨਕ ਲੋਕ ਸ਼ਾਮਲ ਹੋਏ। ਦੱਸਿਆ ਜਾ ਰਿਹਾ ਹੈ ਕਿ ਕਾਠਮੰਡੂ ਵਿਚ ਸਥਿਤ ਭਾਰਤੀ ਦੂਤਘਰ 4 ਸਾਲ ਤੋਂ ਲਗਾਤਾਰ ਨੇਪਾਲ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਾ ਆ ਰਿਹਾ ਹੈ।


Related News