ED ਨੇ ਦੱਸਿਆ, ਮਾਲਿਆ ਨੇ ਕਿੰਝ ਕੀਤੀ ਪੈਸੇ ਦੀ ਹੇਰਾਫੇਰੀ

06/19/2018 12:20:33 PM

ਮੁੰਬਈ—ਈ.ਡੀ. ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਖਿਲਾਫ ਸੋਮਵਾਰ ਨੂੰ ਮਨੀ ਲਾਂਡਰਿੰਗ ਦੇ ਤਹਿਤ ਨਵਾਂ ਦੋਸ਼ ਪੱਤਰ ਦਾਖਲ ਕੀਤਾ | ਮਾਲਿਆ ਤੋਂ ਇਲਾਵਾ ਉਸ ਨਾਲ ਜੁੜੀਆਂ ਦੋ ਕੰਪਨੀਆਂ ਅਤੇ ਹੋਰ ਦੇ ਨਾਂ ਵੀ ਦੋਸ਼ ਪੱਤਰ 'ਚ ਸ਼ਾਮਲ ਹਨ | ਮਾਲਿਆ ਦੇ ਖਿਲਾਫ ਰਾਸ਼ਟਰੀਕ੍ਰਿਤ ਬੈਂਕਾਂ ਦੇ ਗਰੁੱਪ ਤੋਂ 6,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਹੈ | 
ਈ.ਡੀ. ਦੀ ਵਿਸ਼ੇਸ਼ ਅਦਾਲਤ 'ਚ ਮਨੀ ਲਾਡਰਿੰਗ ਰੋਧੀ ਕਾਨੂੰਨ ਦੇ ਪ੍ਰਬੰਧਾਂ ਦੇ ਤਹਿਤ ਦੋਸ਼ ਪੱਤਰ ਦਾਖਲ ਕੀਤਾ | ਦੋਸ਼ ਪੱਤਰ 'ਚ ਮਾਲਿਆ ਤੋਂ ਇਲਾਵਾ ਕਿੰਗਫਿਸ਼ਰ ਏਅਰਲਾਇੰਸ ਯੂਨਾਈਟਿਡ ਬਰੂਅਰੀਜ਼ 'ਚ ਰਜਿਸਟਰ ਆਪਣੀ ਪ੍ਰਾਈਵੇਟ ਕੰਪਨੀ ਫੋਰਸ ਇੰਡੀਆ ਫਾਰਮੂਲਾ 1 ਟੀਮ ਅਤੇ ਆਪਣੀ ਆਈ.ਪੀ.ਐੱਲ. ਟੀਮ ਰਾਇਲ ਚੈਲੇਂਜਰਸ ਬੰਗਲੁਰੂ ਦੀ ਵਰਤੋਂ ਮਨੀ ਲਾਡਰਿੰਗ ਲਈ ਕੀਤੀ ਸੀ | ਚਾਰਜਸ਼ੀਟ 'ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਮਾਲਿਆ ਦੇ ਸ਼ੇਲ ਕੰਪਨੀਆਂ ਅਤੇ ਉਸ ਦੇ ਡਮੀ ਡਾਇਰੈਕਟਰਸ ਦੀ ਮਦਦ ਨਾਲ ਪੈਸੇ ਇਧਰ ਤੋਂ ਉਧਰ ਕੀਤੇ | ਇਸ ਦੇ ਨਾਲ ਹੀ ਉਸ ਨੇ ਇਨ੍ਹਾਂ ਕੰਪਨੀਆਂ ਦੇ ਨਾਂ 'ਤੇ ਪ੍ਰਾਪਰਟੀ ਵੀ ਹਾਸਲ ਕੀਤੀ ਸੀ | ਮਾਲਿਆ ਕਥਿਤ ਰੂਪ ਨਾਲ ਇਨ੍ਹਾਂ ਪੈਸਿਆਂ ਨੂੰ ਵਿਦੇਸ਼ ਵੀ ਲੈ ਗਿਆ ਸੀ | ਚਾਰਜਸ਼ੀਟ ਦੇ ਮੁਤਾਬਕ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਨੇ ਕਈ ਕੰਪਨੀਆਂ ਤੋਂ ਲੀਜ 'ਤੇ ਫਲਾਈਟਸ ਵੀ ਲਏ ਸਨ | 
ਈ.ਡੀ. ਦੀ ਚਾਰਜਸ਼ੀਟ ਮੁਤਾਬਕ ਮਾਲਿਆ ਨੇ 255 ਕਰੋੜ ਬੈਂਕ ਮਨੀ ਯੂਕੇ ਵੀ ਡਾਇਰੈਕਟ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਪੈਸੇ ਉਸ ਦੇ ਫਾਰਮੂਲਾ 1 ਟੀਮ ਦੇ ਅਕਾਊਾਟਸ 'ਚ ਐਡਵਰਟਾਈਜ਼ਿੰਗ ਅਤੇ ਪ੍ਰਮੋਸ਼ਨਲ ਐਕਸਪੇਨਿਡਚਰ ਦੇ ਨਾਂ 'ਤੇ ਟਰਾਂਸਫਰ ਕਰ ਦਿੱਤੇ ਗਏ ਸਨ | ਇਸ ਦੇ ਨਾਲ ਹੀ ਚਾਰਜਸ਼ੀਟ 'ਚ ਇਹ ਵੀ ਦੱਸਿਆ ਗਿਆ ਹੈ ਕਿ 2008 'ਚ ਮਾਲਿਆ ਨੇ ਕਿੰਗਫਿਸ਼ਰ ਏਅਰਲਾਈਨ ਦੇ ਅਕਾਊਾਟ ਤੋਂ 15.9 ਕਰੋੜ ਰੁਪਏ ਲੋਨ ਰਾਸ਼ੀ ਵੀ ਕੱਢ ਲਈ ਸੀ ਅਤੇ ਇਸ ਨੂੰ ਆਪਣੀ ਆਈ.ਪੀ.ਐੱਲ. ਟੀਮ ਆਰ.ਸੀ.ਬੀ. ਦੇ ਅਕਾਊਾਟ 'ਚ ਟਰਾਂਸਫਰ ਕਰ ਲਿਆ ਸੀ |
ਦੱਸ ਦੇਈਏ ਕਿ ਮਾਲਿਆ ਇਸ ਸਮੇਂ ਲੰਡਨ 'ਚ ਹੈ | ਮਾਲਿਆ ਦੇ ਖਿਲਾਫ ਪਹਿਲਾਂ ਦੋਸ਼ ਪੱਤਰ 900 ਕਰੋੜ ਰੁਪਏ ਦੇ ਆਈ.ਡੀ.ਬੀ.ਆਈ. ਬੈਂਕ-ਕਿੰਗਫਿਸ਼ਰ ਕਰਜ਼ ਧੋਖਾਧੜੀ ਦੇ ਮਾਮਲੇ 'ਚ ਦਾਇਰ ਕੀਤਾ ਗਿਆ ਸੀ | ਈ.ਡੀ. ਹੁਣ ਤੱਕ ਇਸ ਮਾਮਲੇ 'ਚ 9,890 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕਰ ਚੁੱਕਾ ਹੈ | ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬਿ੍ਟੇਨ ਦੀ ਇਕ ਅਦਾਲਤ ਨੇ ਮਾਲਿਆ ਨੂੰ ਕਿਹਾ ਸੀ ਕਿ ਉਹ ਬੈਂਕਾਂ ਨੂੰ 2 ਲੱਖ ਪੌਾਡ ਚੁਕਾਏ | ਕੋਰਟ ਨੇ ਕਿਹਾ ਸੀ ਕਿ ਕਾਨੂੰਨੀ ਲੜਾਈ ਦੌਰਾਨ ਬੈਂਕਾਂ ਨੇ ਵੱਡੀ ਰਕਮ ਖਰਚ ਕੀਤੀ ਹੈ ਅਤੇ ਇਸ ਦੀ ਭਰਪਾਈ ਵਿਜੇ ਮਾਲਿਆ ਕਰੇ | 


Related News