18 ਸਾਲ ਦਾ ਇੰਤਜ਼ਾਰ ਖਤਮ, ਰਣਜੀ ਟ੍ਰਾਫੀ ਖੇਡੇਗਾ ਉਤਰਾਖੰਡ

06/19/2018 12:22:04 PM

ਨਵੀਂ ਦਿੱਲੀ—18ਸਾਲ ਦੇ ਇੰਤਜ਼ਾਰ ਦੇ ਬਾਅਦ ਆਖਿਰਕਾਰ ਉਤਰਾਖੰਡ ਦੀ ਇਕ ਟੀਮ ਰਣਜੀ ਟ੍ਰਾਫੀ ਖੇਡੇਗੀ ਕਿਉਂਕਿ ਬੀ.ਸੀ.ਸੀ.ਆਈ. ਨੇ ਆਗਾਮੀ ਸੈਸ਼ਨ 'ਚ ਰਾਜ ਦੇ ਘਰੇਲੂ ਕ੍ਰਿਕਟ 'ਚ ਡੈਬਿਊ 'ਤੇ ਨਜ਼ਰ ਰੱਖਣ ਦੇ ਲਈ ਨੌਂ ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੇ ਗਠਨ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਹੋਈ ਇਕ ਬੈਠਕ ਦੇ ਬਾਅਦ ਪ੍ਰਸ਼ੰਸਕਾਂ ਦੀ ਸਮਿਤੀ ਦੇ ਪ੍ਰਧਾਨ ਵਿਨੋਦ ਰਾਏ ਨੇ ਕਿਹਾ ਕਿ ਉਤਰਾਖੰਡ ਰਣਜੀ ਟ੍ਰਾਫੀ 'ਚ ਡੈਬਿਊ ਕਰੇਗਾ। ਨੌਂ ਮੈਬਰੀ ਪ੍ਰਬੰਧਕ ਕਮੇਟੀ 'ਚ ਰਾਜ ਦੇ ਵਿਭਿੰਨ ਕ੍ਰਿਕਟ ਸੰਘਾਂ ਦੇ 6 ਮੈਂਬਰ ਅਤੇ ਉਤਰਾਖੰਡ ਸਰਕਾਰ ਦਾ ਇਕ ਨਾਮਿਤ ਮੈਂਬਰ ਹੋਵੇਗਾ, ਇਸਦੇ ਇਲਾਵਾ ਹਾਲ ਹੀ 'ਚ ਰਿਟਾਇਰ ਹੋਏ ਪ੍ਰੋਫੈਸਰ ਰਤਨਾਕਰ ਸ਼ੈਟੀ ਸਮੇਤ ਬੀ.ਸੀ.ਸੀ.ਆਈ ਦੇ ਦੋ ਪ੍ਰਤੀਨਿਧੀ ਵੀ ਹੋਣਗੇ।

ਰਾਏ ਨੇ ਕਿਹਾ,' ਉਤਰਾਖੰਡ ਦੇ ਸਾਰੇ ਵਿਰੋਧੀ ਸੰਘਾਂ ਨੇ ਆਪਸੀ ਮਤਭੇਦ ਭੁਲਾ ਦਿੱਤਾ ਹੈ ਤਾਂਕਿ ਰਣਜੀ ਟ੍ਰਾਫੀ 'ਚ ਰਾਜ ਦੀ ਟੀਮ ਦੀ ਭਾਗੀਦਾਰੀ ਯਕੀਨੀ ਹੋ ਸਕੇ। ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ 'ਚ ਬੀ.ਸੀ.ਸੀ.ਆਈ. ਦਾ ਪ੍ਰਤੀਨਿਧੀ ਵੀ ਹੋਵੇਗਾ, ਇਹ ਅਗਲੇ ਹਫਤੇ ਹੀ ਕੰਮ ਕਰੇਗੀ। ਬੈਠਕ 'ਚ ਸੀ.ਓ.ਏ. ਮੈਂਬਰ ਡਾਇਨਾ ਐਡਲਜੀ ਅਤੇ ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਵੀ ਮੌਜੂਦ ਸਨ। ਬੀ.ਸੀ.ਸੀ.ਆਈ. ਦੀ ਤਕਨੀਕੀ ਕਮੇਟੀ ਨੇ ਬਿਹਾਰ ਅਤੇ ਉੱਤਰਪੂਰਵ ਦੀ ਟੀਮ ਨੂੰ ਵੀ ਆਗਾਮੀ ਘਰੇਲੂ ਸੈਸ਼ਨ 'ਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਰਣਜੀ ਟ੍ਰਾਫੀ 'ਚ ਟੀਮਾਂ ਦੀ ਸੰਖਿਆ 36 ਹੋ ਜਾਵੇਗੀ।


Related News