ਵਾਸਤੂ ਮੁਤਾਬਕ ਰੋਜ਼ਾਨਾ ਕਰੋ ਇਹ ਕੰਮ, ਘਰ 'ਚ ਹੋਵੇਗਾ ਲਕਸ਼ਮੀ ਦਾ ਵਾਸ

6/19/2018 11:57:56 AM

ਨਵੀਂ ਦਿੱਲੀ— ਜੀਵਨ ਰੂਪੀ ਗੱਡੀ ਨੂੰ ਚੰਗੀ ਤਰ੍ਹਾਂ ਨਾਲ ਚਲਾਉਣ ਲਈ ਸਰੀਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਘਰ ਦੀ ਰਸੋਈ 'ਚ ਸਿਹਤਮੰਦ ਰਹਿਣ ਦਾ ਅਨਮੋਲ ਖਜ਼ਾਨਾ ਲੁਕਿਆ ਹੈ। ਰਸੋਈ ਨੂੰ ਪੂਰੀ ਤਰ੍ਹਾਂ ਨਾਲ ਸਾਫ-ਸੁਥਰਾ ਅਤੇ ਵਾਸਤੂ ਦੀ ਦ੍ਰਿਸ਼ਟੀ ਨਾਲ ਬਣਾਉਣਾ ਚਾਹੀਦਾ ਹੈ। ਵਾਸਤੂ ਦੋਸ਼ ਹੋਣ ਨਾਲ ਹਮੇਸ਼ਾ ਅਸ਼ੁੱਭ ਪ੍ਰਭਾਵ ਬਣਿਆ ਰਹਿੰਦਾ ਹੈ। ਰਸੋਈ ਕਿਸ ਥਾਂ 'ਤੇ ਹੋਣੀ ਚਾਹੀਦੀ ਹੈ ਕਿਹੜੀ ਚੀਜ਼ ਕਿੱਥੇ ਰੱਖੀ ਜਾਣੀ ਚਾਹੀਦੀ ਹੈ ਅਤੇ ਕਿਹੜੀਆਂ ਗੱਲਾਂ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਇਨ੍ਹਾਂ ਬਾਰੇ...

PunjabKesari
ਰਸੋਈ 'ਚ ਮੰਦਰ ਨਹੀਂ ਬਣਾਉਣ ਚਾਹੀਦਾ ਇਸ ਨਾਲ ਘਰ 'ਚ ਤਣਾਅ ਬਣਿਆ ਰਹਿੰਦਾ ਹੈ।
ਭੋਜਨ ਕਰਨ ਤੋਂ ਪਹਿਲਾਂ ਆਪਣੇ ਈਸ਼ਟ ਨੂੰ ਭੋਗ ਲਗਵਾਓ।
ਇਕ ਰੋਟੀ ਦੇ ਚਾਰ ਟੁੱਕੜੇ ਕਰਕੇ ਪਹਿਲਾਂ ਅਗਿਨੀ ਦੇਵਤਾ ਨੂੰ ਦੂਜਾ ਗਊਮਾਤਾ ਨੂੰ ਤੀਸਰਾ ਪੰਛੀ ਨੂੰ ਅਤੇ ਚੌਥਾ ਕੁੱਤੇ ਨੂੰ ਦੇਣਾ ਚਾਹੀਦਾ ਹੈ, ਜਿਸ ਘਰ 'ਚ ਅਜਿਹਾ ਕੀਤਾ ਜਾਂਦਾ ਹੈ ਉੱਥੇ ਕਦੇ ਵੀ ਗਰੀਬੀ ਨਹੀਂ ਆਉਂਦੀ।
ਘਰ ਦੇ ਮੁੱਖ ਦੁਆਰ ਦੇ ਸਾਹਮਣੇ ਰਸੋਈ ਹੋਣ ਨਾਲ ਘਰ 'ਚ ਅਸ਼ੁੱਭਤਾ ਆਉਂਦੀ ਹੈ।
ਹਮੇਸ਼ਾ ਰਸੋਈ 'ਚ ਨਹਾ ਕੇ ਹੀ ਜਾਣ ਚਾਹੀਦਾ ਹੈ ਇਸ ਨਾਲ ਘਰ 'ਚ ਲਕਸ਼ਮੀ ਦਾ ਵਾਸ ਹੁੰਦਾ ਹੈ।
ਰਸੋਈ ਨੂੰ ਹਮੇਸ਼ਾ ਸਾਫ ਰੱਖੋ ਜੂਠੇ ਭਾਂਡਿਆਂ ਨੂੰ ਰਸੋਈ 'ਚ ਨਹੀਂ ਰਹਿਣ ਦੇਣਾ ਚਾਹੀਦਾ। ਇਸ ਨਾਲ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ।

PunjabKesari
ਰਸੋਈ 'ਚ ਰੈਫਰੀਜਰੇਟਰ ਅਤੇ ਮਾਈਕ੍ਰੋਵੇਵ ਵਰਗੀਆਂ ਚੀਜ਼ਾਂ ਹਮੇਸ਼ਾ ਦੱਖਣ 'ਚ ਹੀ ਰੱਖਣੀਆਂ ਚਾਹੀਦੀਆਂ ਹਨ। ਬਿਜਲੀ ਦਾ ਸਾਮਾਨ ਖਰਾਬ ਹੋਣ 'ਤੇ ਉਸ ਨੂੰ ਠੀਕ ਕਰਵਾਓ ਜਾਂ ਰਸੋਈ 'ਚੋਂ ਬਾਹਰ ਕੱਢ ਦਿਓ।

PunjabKesari
ਬਾਥਰੂਮ ਅਤੇ ਰਸੋਈ ਇਕੱਠੀ ਨਹੀਂ ਹੋਣੀ ਚਾਹੀਦੀ। ਇਸ ਨਾਲ ਪਰਿਵਾਰ 'ਚ ਕਲੇਸ਼ ਹੁੰਦਾ ਰਹਿੰਦਾ ਹੈ।
ਗ੍ਰਹਿਣੀ ਨੂੰ ਰਸੋਈ ਤਿਆਰ ਕਰਦੇ ਸਮੇਂ ਖੁਸ਼ ਰਹਿਣਾ ਚਾਹੀਦਾ ਹੈ। ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀ ਦੀ ਸਥਿਤੀ 'ਚ ਖਾਣਾ ਤਿਆਰ ਕਰਨ ਨਾਲ ਪਰਿਵਾਰ ਦੇ ਲੋਕਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਸਾਰੇ ਪ੍ਰੇਸ਼ਾਨ ਰਹਿੰਦੇ ਹਨ।