ਵੋਡਾਫੋਨ ਨੇ ਲਾਂਚ ਕੀਤੇ ਦੋ ਨਵੇਂ ਪਨਾਲਸ, ਮਿਲੇਗਾ 252GB ਡਾਟਾ

06/19/2018 11:54:00 AM

ਜਲੰਧਰ— ਵੋਡਾਫੋਨ ਨੇ ਜਿਓ ਤੇ ਏਅਰਟੈੱਲ ਦੀ ਟੱਕਰ 'ਚ ਦੋ ਨਵੇਂ ਪ੍ਰੀਪੇਡ ਪਲਾਨਸ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਸ ਦੀ ਕੀਮਤ 569 ਰੁਪਏ ਤੇ 511 ਰੁਪਏ ਰੱਖੀ ਗਈ ਹੈ। ਇੰਨ੍ਹਾਂ ਪਲਾਨਸ 'ਚ ਰੋਜ਼ 3 ਜੀ. ਬੀ. ਤੇ 2 ਜੀ. ਬੀ. ਡਾਟਾ ਮਿਲੇਗਾ, ਦੋਵੇਂ ਪਲਾਨ ਦੀ ਵੈਲਡਿਟੀ ਵੀ ਇੱਕੋ ਜਿਹੀ ਹੈ। ਆਉ ਜਾਣਦੇ ਹਾਂ ਇਸ ਬਾਰੇ 'ਚ ...

511 ਰੁਪਏ ਦਾ ਪਲਾਨ
ਸਭ ਤੋਂ ਪਹਿਲਾਂ 511 ਰੁਪਏ ਵਾਲਾ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ, ਰੋਮਿੰਗ ਵੁਆਇਸ ਕਾਲ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 2 ਜੀ. ਬੀ. 3ਜੀ/4ਜੀ ਡਾਟਾ ਮਿਲੇਗਾ। ਇਸ ਤਹਿਤ ਗਾਹਕਾਂ ਨੂੰ ਕੁਲ 168 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। 


569 ਰੁਪਏ ਦਾ ਪਲਾਨ
ਦੂਜੇ ਪੈਕ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ 569 ਰੁਪਏ 'ਚ ਅਨਲਿਮਟਿਡ ਲੋਕਲ, ਐੱਸ.ਟੀ.ਡੀ., ਰੋਮਿੰਗ ਵੁਆਇਸ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਰੋਜ਼ਾਨਾ 3 ਜੀ.ਬੀ. 3ਜੀ/4ਜੀ ਡਾਟਾ ਮਿਲੇਗਾ। ਇਸ ਤਹਿਤ ਕੁੱਲ 252 ਜੀ. ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਜ਼ਿਕਰਯੋਗ ਹੈ ਕਿ ਇਹ ਪਲਾਨ ਫਿਲਹਾਲ ਕੁਝ ਚੁਣੇ ਹੋਏ ਸਰਕਿਲਾਂ 'ਚ ਹੀ ਉਪਲੱਬਧ ਹਨ।


Related News