21 ਨੂੰ ਸਰਕਾਰੀ ਸਕੂਲਾਂ ''ਚ ''ਅੰਤਰਰਾਸ਼ਟਰੀ ਯੋਗਾ ਦਿਵਸ'' ਮਨਾਉਣ ਦੀਆਂ ਹਦਾਇਤਾਂ

06/19/2018 11:47:46 AM

ਮੋਹਾਲੀ (ਨਿਆਮੀਆਂ) : 21 ਜੂਨ ਨੂੰ ਸਰਕਾਰੀ ਸਕੂਲਾਂ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ। ਇਸ ਸਬੰਧ ਸਕੂਲਾਂ ਦੇ ਬੱਚਿਆਂ ਦੀ 20 ਜੂਨ ਨੂੰ ਸ਼ਾਮੀਂ 4 ਤੋਂ 6 ਵਜੇ ਤਕ ਰਿਹਰਸਲ ਵੀ ਰੱਖੀ ਗਈ ਹੈ, ਜੋ ਕਿ ਸੈਕਟਰ-78 ਦੇ ਸਪੋਰਟਸ ਕੰਪਲੈਕਸ ਵਿਖੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ। ਇਸ ਸਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਮੋਹਾਲੀ, ਮਨੌਲੀ, ਕੰਨਿਆ ਸਕੂਲ ਸੋਹਾਣਾ, ਦਾਊਂ, ਮਟੌਰ, ਕੁੰਭੜਾ, ਮੌਲੀ ਬੈਦਵਾਣ, ਬਲੌਂਗੀ, ਮਨਾਣਾ, ਤਿਊੜ, ਰਾਏਪੁਰ ਕਲਾਂ ਤੇ ਮਾਈ ਭਾਗੋ ਅਕੈਡਮੀ ਦੇ ਮੁਖੀਆਂ ਨੂੰ ਜ਼ਿਲਾ ਸਿੱਖਿਆ ਅਫਸਰ ਵਲੋਂ ਵਿਸ਼ੇਸ਼ ਤੌਰ 'ਤੇ ਪੱਤਰ ਵੀ ਜਾਰੀ ਕੀਤੇ ਗਏ ਹਨ। ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣ ਤੇ ਰਿਹਰਸਲ ਦੀ ਸਮਾਪਤੀ 'ਤੇ ਵਾਪਸ ਛੱਡਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।


Related News