ਡਿਊਲ ਏਅਰਬੈਗ ਨਾਲ ਜੀਪ ਕੰਪਾਸ Bedrock ਲਿਮਟਿਡ ਐਡੀਸ਼ਨ ਭਾਰਤ 'ਚ ਲਾਂਚ

06/19/2018 11:33:53 AM

ਜਲੰਧਰ- ਜੀਪ ਇੰਡੀਆ ਨੇ 31 ਜੁਲਾਈ 2017 ਨੂੰ ਕੰਪਾਸ ਐੱਸ. ਯੂ. ਵੀ. ਭਾਰਤ 'ਚ ਆਫਿਸ਼ਲੀ ਲਾਂਚ ਕੀਤੀ ਸੀ। ਪਰ ਹੁਣ ਤੱਕ ਇਸ ਦੀ 25,000 ਤੋਂ ਜ਼ਿਆਦਾ ਯੂਨਿਟਸ ਵਿੱਕ ਚੁੱਕੀਆਂ ਹਨ। ਇਸ ਮੇਡ ਇਸ ਇੰਡੀਆ ਕਾਰ ਨੂੰ ਬਣਾਉਣ ਵਾਲੀ ਜੀਪ ਕੰਪਨੀ ਨੇ 1 ਜੂਨ ਨੂੰ ਰੰਜਨਗਾਂਵ ਪਲਾਂਟ 'ਚ ਇਕ ਸਾਲ ਪੂਰੇ ਹੋਣ ਨੂੰ ਸੈਲੀਬ੍ਰੇਟ ਕੀਤਾ।

ਇਸ ਸਫਲਤਾ ਨੂੰ ਸੈਲੀਬ੍ਰੇਟ ਕਰਨ ਲਈ ਜੀਪ ਨੇ ਹੁਣ ਕੰਪਾਸ ਦਾ ਨਵਾਂ ਬੇਡਰਾਕ ਐਡੀਸ਼ਨ ਮਾਡਲ ਲਾਂਚ ਕੀਤਾ ਹੈ। ਇਸ ਦੀ ਨਵੀਂ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 17.53 ਲੱਖ ਰੁਪਏ ਰੱਖੀ ਗਈ ਹੈ। ਇਹ ਇਕ ਲਿਮਟਿਡ ਐਡਿਸ਼ਨ ਮਾਡਲ ਹੈ ਅਤੇ ਕੰਪਾਸ ਦੇ ਸਪੋਰਟ ਵੇਰੀਐਂਟ 'ਤੇ ਬੇਸਡ ਹੈ। ਜੀਪ ਨੇ ਇਸ ਨਵੀਂ ਕੰਪਾਸ 'ਚ 16 ਇੰਚ ਬਲੈਕ ਅਲੌਏ ਵ੍ਹੀਲਜ਼, ਸਾਈਡ ਸਟੈਪ, ਬਲੈਕ ਰੂਫ ਰੇਲਜ਼ ਅਤੇ ਬੇਡਰਾਕ ਡੇਕਲਸ ਦਿੱਤੇ ਹਨ।PunjabKesari

ਇੰਟੀਰਿਅਰ 'ਚ ਕੀਤੇ ਕਈ ਬਦਲਾਅ
ਇੰਟੀਰਿਅਰ 'ਚ ਕਾਫੀ ਸਾਰੇ ਬਦਲਾਅ ਕੀਤੇ ਗਏ ਹਨ। ਇਸ 'ਚ ਸੀਟਾਂ 'ਤੇ ਬੇਡਰਾਕ ਬੈਜਿੰਗ ਨਾਲ ਲੈਸ ਬਲੈਕ ਫਿਨੀਸ਼, ਪ੍ਰੀਮੀਅਮ ਫਲੋਰ ਮੈਟਸ, 5 ਇੰਚ ਟੱਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਰਿਵਰਸ ਪਾਰਕਿੰਗ ਕੈਮਰਾ ਆਦਿ ਫੀਚਰਸ ਹਨ। ਸਪੋਰਟ ਵੇਰੀਐਂਟ 'ਚ OVRMs, ਇਲੈਕਟ੍ਰਾਨਿਕ ਪਾਰਕ ਬ੍ਰੇਕ, ਡਿਸਕ ਬ੍ਰੇਕਸ, ਏ. ਬੀ. ਐੈੱਸ, ਈ. ਬੀ. ਡੀ, ਟ੍ਰੈਕਸ਼ਨ ਕੰਟਰੋਲ ਅਤੇ ਡਿਊਲ ਏਅਰਬੈਗਸ ਆਦਿ ਫੀਚਰਸ ਦਿੱਤੇ ਗਏ ਹਨ।PunjabKesari

ਇੰਜਣ ਪਾਵਰ
Jeep Compass Bedrock ਲਿਮਟਿਡ ਐਡੀਸ਼ਨ ਮਾਡਲ 'ਚ 2.0 ਲਿਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 173 ਬੀ. ਐੱਚ. ਪੀ ਦਾ ਪਾਵਰ ਅਤੇ 350 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਮਾਡਲ ਕੇਵਲ ਫਰੰਟ ਵ੍ਹੀਲ ਡਰਾਇਵ ਨਾਲ ਲੈਸ ਹੈ। ਇਸ 'ਚ ਵੋਕਲ ਵਾਈਟ, ਮਿਨੀਮਲ ਗ੍ਰੇ ਅਤੇ ਏਗਜਾਟਿਕਾ ਰੈੱਡ ਕਲਰ ਆਪਸ਼ਨਸ ਮਿਲਦੀਆਂ ਹਨ। Jeep Compass ਦਾ ਟ੍ਰੇਲਹਾਕ ਐਡੀਸ਼ਨ ਵੀ ਭਾਰਤ 'ਚ ਜਲਦ ਲਾਂਚ ਕੀਤਾ ਜਾਵੇਗਾ।PunjabKesari


Related News