BSNL ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਇਨ੍ਹਾਂ ਪਲਾਨਸ 'ਚ ਕੀਤਾ ਬਦਲਾਅ

06/19/2018 11:23:47 AM

ਜਲੰਧਰ-ਭਾਰਤੀ ਸੰਚਾਰ ਨਿਗਮ ਲਿਮਟਿਡ (BSNL) ਪਿਛਲੇ ਕੁਝ ਸਮੇਂ ਤੋਂ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਆਪਣੇ ਟੈਰਿਫ ਪਲਾਨ 'ਚ ਲਗਾਤਰ ਬਦਲਾਅ ਕਰ ਰਹੀਂ ਹੈ। ਹੁਣ ਬੀ. ਐੱਸ. ਐੱਨ. ਐੱਲ. ਕੰਪਨੀ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ 155, 198, 14, 29, 40, 57, 68, 78, 82, 85 ਅਤੇ 241 ਰੁਪਏ ਵਾਲੇ ਪਲਾਨਸ 'ਚ ਬਦਲਾਅ ਕੀਤੇ ਹਨ। ਕੰਪਨੀ ਦੇ ਇਹ ਸਾਰੇ ਪਲਾਨਸ 6 ਸਤੰਬਰ 2018 ਤੱਕ ਵੈਲਿਡ ਹੋਣਗੇ। 

155 ਰੁਪਏ ਵਾਲਾ ਪ੍ਰੀਪੇਡ ਪਲਾਨ-
ਹੁਣ ਕੰਪਨੀ ਨੇ ਆਪਣੇ 155 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਬਦਲਾਅ ਕੀਤਾ ਹੈ। ਪਹਿਲਾਂ ਇਸ 155 ਰੁਪਏ ਦੇ ਪਲਾਨ 'ਚ 1.5 ਜੀ. ਬੀ. ਡਾਟਾ ਹਰ ਰੋਜ਼ ਮਿਲਦਾ ਸੀ ਪਰ ਹੁਣ ਇਸ ਪਲਾਨ 'ਚ ਹਰ ਰੋਜ਼ 2 ਜੀ. ਬੀ. ਡਾਟਾ ਮਿਲੇਗਾ ਪਰ ਇਸ ਪਲਾਨ ਦੀ ਮਿਆਦ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ।
 

198 ਰੁਪਏ ਦਾ ਪਲਾਨ-ਕੰਪਨੀ ਨੇ 198 ਰੁਪਏ ਦੇ ਟੈਰਿਫ ਪਲਾਨ 'ਚ ਵੀ ਬਦਲਾਅ ਕੀਤਾ ਹੈ, ਜਿਸ 'ਚ ਹੁਣ 2.5 ਜੀ. ਬੀ. ਡਾਟਾ ਹਰ ਰੋਜ਼ ਮਿਲੇਗਾ ਅਤੇ ਵੈਲਡਿਟੀ 24 ਦਿਨ ਤੱਕ ਹੈ। 
 

14 ਰੁਪਏ ਦਾ ਪਲਾਨ-ਇਸ ਪਲਾਨ 'ਚ ਹੁਣ ਇਕ ਦਿਨ 'ਚ 1 ਜੀ. ਬੀ. ਡਾਟਾ ਮਿਲੇਗਾ ਅਤੇ ਇਸ ਤੋਂ ਪਹਿਲਾਂ ਇਸ ਪਲਾਨ 'ਚ 110 ਐੱਮ. ਬੀ. ਡਾਟਾ ਮਿਲ ਰਿਹਾ ਸੀ। 
 

29 ਰੁਪਏ ਦਾ ਪਲਾਨ-28 ਰੁਪਏ ਵਾਲੇ ਐੱਸ. ਟੀ. ਵੀ. 'ਤੇ ਤਿੰਨ ਦਿਨਾਂ ਤੱਕ ਹਰ ਰੋਜ਼ 150 ਐੱਮ. ਬੀ. ਡਾਟਾ ਦੇ ਰਹੀਂ ਸੀ ਪਰ ਹੁਣ ਯੂਜ਼ਰਸ ਨੂੰ ਇਸ ਪਲਾਨ 'ਚ ਤਿੰਨ ਦਿਨਾਂ ਤੱਕ ਹਰ ਰੋਜ਼ 1 ਜੀ. ਬੀ. ਡਾਟਾ ਮਿਲੇਗਾ । 
 

40 ਰੁਪਏ ਦਾ ਪਲਾਨ-ਇਸ ਪਲਾਨ 'ਚ ਹੁਣ ਯੂਜ਼ਰਸ ਨੂੰ 5 ਦਿਨਾਂ ਤੱਕ ਹਰ ਰੋਜ਼ 1 ਜੀ. ਬੀ. ਡਾਟਾ ਮਿਲੇਗਾ।
 

57 ਰੁਪਏ ਦਾ ਪਲਾਨ-ਇਸ ਪ੍ਰੀਪੇਡ ਪਲਾਨ 'ਚ 21 ਦਿਨਾਂ ਤੱਕ ਹਰ ਰੋਜ਼ 1 ਜੀ. ਬੀ. ਡਾਟਾ ਮਿਲੇਗਾ।
 

68 ਰੁਪਏ ਦਾ ਪਲਾਨ-ਇਸ ਪਲਾਨ 'ਚ 5 ਦਿਨਾਂ ਤੱਕ 2 ਜੀ. ਬੀ. ਡਾਟਾ ਹਰ ਰੋਜ਼ ਮਿਲੇਗਾ। ਇਸ ਤੋਂ ਪਹਿਲਾਂ ਪਲਾਨ 'ਚ 1 ਜੀ. ਬੀ. ਡਾਟਾ ਮਿਲ ਰਿਹਾ ਸੀ। 
 

78 ਰੁਪਏ ਦਾ ਪਲਾਨ- ਇਸ ਪਲਾਨ 'ਚ ਯੂਜ਼ਰਸ ਨੂੰ ਤਿੰਨ ਦਿਨਾਂ ਤੱਕ ਹਰ ਰੋਜ਼ 4 ਜੀ. ਬੀ. ਡਾਟਾ 3ਜੀ. ਮਿਲੇਗਾ। 

82 ਰੁਪਏ ਦਾ ਪਲਾਨ - ਇਸ ਪਲਾਨ 'ਚ ਹੁਣ ਯੂਜ਼ਰਸ ਨੂੰ ਤਿੰਨ ਦਿਨਾਂ ਤੱਕ 4 ਜੀ. ਬੀ. ਡਾਟਾ 3ਜੀ. ਮਿਲੇਗਾ ਅਤੇ ਇਸ ਪਲਾਨ 'ਚ ਯੂਜ਼ਰਸ ਨੂੰ ਫ੍ਰੀ ਰਿੰਗਟੋਨ ਵੀ ਮਿਲੇਗੀ।
 

85 ਰੁਪਏ ਦਾ ਪਲਾਨ- ਇਸ ਪਲਾਨ 'ਚ ਹੁਣ 5 ਜੀ. ਬੀ. ਡਾਟਾ ਮਿਲੇਗਾ। 
 

241 ਰੁਪਏ ਦਾ ਪਲਾਨ-ਇਸ ਪਲਾਨ 'ਚ ਬਦਲਾਅ ਕੀਤਾ ਹੈ। ਕੰਪਨੀ ਹੁਣ ਇਸ ਪਲਾਨ 'ਚ 30 ਦਿਨਾਂ ਤੱਕ 7 ਜੀ. ਬੀ. ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ 'ਚ 2.7 ਜੀ. ਬੀ. ਡਾਟਾ ਮਿਲ ਰਿਹਾ ਸੀ।

 


Related News