ਅਲਕੋਹਲ ਤੋਂ ਸ਼ਰਾਬ ਬਣਾ ਕੇ ਵੇਚਣ ਵਾਲੇ ਵਿਅਕਤੀ ਖਿਲਾਫ ਕੇਸ ਦਰਜ

06/19/2018 11:29:08 AM

ਬਟਾਲਾ (ਬੇਰੀ) : ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਵਲੋਂ ਅਲਕੋਹਲ ਤੋਂ ਸ਼ਰਾਬ ਬਣਾ ਕੇ ਵੇਚਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ।  
ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਡੇਰਾ ਬਾਬਾ ਨਾਨਕ ਦੇ ਏ. ਐੱਸ. ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਬੀਤੀ ਸ਼ਾਮ ਪਿੰਡ ਧਰਮਕੋਟ ਰੰਧਾਵਾ ਵਿਖੇ ਜੋਦਿੰਗਰ ਮਸੀਹ ਦੇ ਘਰੋਂ ਛਾਪੇਮਾਰੀ ਦੌਰਾਨ 15750 ਮਿ.ਲੀ ਅਲਕੋਹਲ ਬਰਾਮਦ ਕੀਤੀ, ਜਿਸ ਨਾਲ ਉਕਤ ਵਿਅਕਤੀ ਸ਼ਰਾਬ ਬਣਾ ਕੇ ਵੇਚਦਾ ਸੀ। ਏ. ਐੱਸ. ਆਈ. ਅਨੁਸਾਰ ਪੁਲਸ ਨੂੰ ਦੇਖ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਹੈ। ਥਾਣਾ ਡੇਰਾ ਬਾਬਾ ਨਾਨਕ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਉਕਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  


Related News