ਪੈਟਰੋਲ ਪੰਪ ਦੇ ਗੱਲੇ ''ਚੋਂ ਹਜ਼ਾਰਾਂ ਦੀ ਨਕਦੀ ਚੋਰੀ

06/19/2018 11:21:10 AM

ਅਬੋਹਰ (ਸੁਨੀਲ)—ਅਬੋਹਰ ਮਲੋਟ ਕੌਮੀ ਮਾਰਗ ਨੰਬਰ 10 'ਤੇ ਸਥਿਤ ਪਿੰਡ ਬੱਲੂਆਣਾ ਦੇ ਫਿਲਿੰਗ ਸਟੇਸ਼ਨ ਤੋਂ ਬੀਤੀ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨ ਪਟਰੋਲ ਪੰਪ ਦੇ ਗੱਲੇ 'ਚੋਂ ਹਜ਼ਾਰਾਂ ਦੀ ਨਕਦੀ ਚੌਰੀ ਕਰਕੇ ਲੈ ਗਏ। ਥਾਣਾ ਸਦਰ ਦੀ ਪੁਲਸ ਨੇ ਇਕ ਪੰਪ ਕਰਮਚਾਰੀ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਪੁਲਸ ਨੂੰ ਦਿੱਤੇ ਬਿਆਨਾਂ 'ਚ ਬਹਾਦੂਰਖੇੜਾ ਵਾਸੀ ਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਬੱਲੂਆਨਾ ਦੇ ਫਿਲਿੰਗ ਸਟੇਸ਼ਨ 'ਤੇ ਕੰਮ ਕਰਦਾ ਹੈ। ਬੀਤੀ ਰਾਤ ਕਰੀਬ ਡੇਢ ਵਜੇ ਇਕ ਇਨੋਵਾ ਗੱਡੀ 'ਚ ਆਏ ਤਿੰਨ ਨੌਜਵਾਨ ਪੈਟਰੋਲ ਭਰਵਾਉਣ ਦੇ ਬਹਾਨੇ ਪੈਟਰੋਲ ਪੰਪ ਦੇ ਗੱਲੇ 'ਚ ਰੱਖੀ 63,800 ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ।


Related News