ਮੈਲਬੌਰਨ : ਘਰ ''ਚ ਲੱਗੀ ਅੱਗ, 1 ਦੀ ਹਾਲਤ ਗੰਭੀਰ

06/19/2018 11:13:02 AM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਪੂਰਬ ਵਿਚ ਮੰਗਲਵਾਰ ਸਵੇਰੇ ਇਕ ਘਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਦਕਿ ਦੂਜਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਪਾਵੇਲਟਾਊਨ ਨਿਵਾਸ ਵਿਚ ਬੁਲਾਇਆ ਗਿਆ।

PunjabKesari

ਐਂਬੁਲੈਂਸ ਵਿਕਟੋਰੀਆ ਨੇ ਦੱਸਿਆ ਕਿ 40 ਸਾਲਾ ਵਿਅਕਤੀ ਦੇ ਸਰੀਰ ਦਾ ਉੱਪਰੀ ਹਿੱਸਾ ਬੁਰੀ ਤਰ੍ਹਾਂ ਸੜ ਗਿਆ ਸੀ। ਉਸ ਦੀ ਹਾਲਤ ਜ਼ਿਆਦਾ ਗੰਭੀਰ ਬਣੀ ਹੋਈ ਸੀ। ਇਸ ਲਈ ਉਸ ਨੂੰ ਏਅਰ ਐਂਬੂਲੈਂਸ ਜ਼ਰੀਏ ਐਲਫਰਡ ਹਸਪਤਾਲ ਲਿਜਾਇਆ ਗਿਆ। ਉੱਧਰ 50 ਸਾਲਾ ਵਿਅਕਤੀ ਦੇ ਵੀ ਸਰੀਰ ਦਾ ਉੱਪਰੀ ਹਿੱਸਾ ਸੜ ਗਿਆ ਸੀ ਅਤੇ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪੈਰਾਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਸਦਮੇ ਦੀ ਸ਼ਿਕਾਰ ਇਕ ਲੜਕੀ ਦਾ ਵੀ ਇਲਾਜ ਕੀਤਾ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।


Related News