ਸੈਮਸੰਗ ਦੇ ਫੋਲਡੇਬਲ ਸਮਾਰਟਫੋਨ ਦੀ ਤਸਵੀਰ ਲੀਕ

06/19/2018 10:49:15 AM

ਜਲੰਧਰ— ਪਿਛਲੇ ਕਾਫੀ ਸਮੇਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੈਮਸੰਗ ਇਕ ਫੋਲਡ ਹੋਣ ਵਾਲੇ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਹੁਣ ਕੰਪਨੀ ਨੇ ਹਾਲ ਹੀ 'ਚ ਪੁੱਸ਼ਟੀ ਕੀਤੀ ਹੈ ਕਿ ਉਸ ਦਾ ਇਹ ਪਲਾਨ ਸਾਲ 2018 ਲਈ ਹੈ। ਸੈਸਮੰਗ ਦੇ ਫੋਲਡੇਬਲ ਸਮਾਰਟਫੋਨ ਦੀ ਤਸਵੀਰ 'Project V' ਨਾਂ ਨਾਲ ਲੀਕ ਹੋਈ ਹੈ। ਟਿਪਸਟ ਦੁਆਰਾ ਲੀਕ ਕੀਤੀ ਗਈ ਤਸਵੀਰ ਨੂੰ ਸਭ ਤੋਂ ਪਹਿਲਾਂ ਸਲੈਸ਼ਲੀਕ ਨੇ ਦੇਖਿਆ ਸੀ। ਸੈਮਸੰਗ ਦੇ ਇਸ ਫੋਲਡੇਬਲ ਫੋਨ ਨੂੰ Samsung 'Project V' ਕੋਡਨਾਮ ਦੇ ਨਾਲ ਦੇਖਿਆ ਗਿਆ ਹੈ। ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਸੈਮਸੰਗ ਦਾ ਹੈਂਡਸੈੱਟ ਜ਼ੈੱਡ.ਟੀ.ਈ. ਐਕਸਨ ਐੱਮ. ਵਰਗਾ ਲੱਗ ਰਿਹਾ ਹੈ, ਜੋ ਡਿਊਲ ਸਕਰੀਨ ਡਿਜ਼ਾਇਨ ਦੇ ਨਾਲ ਆਇਆ ਹੈ। ਇਸ ਤੋਂ ਇਲਾਵਾ ਫੋਨ ਦਾ ਡਿਜ਼ਾਇਨ ਕੁਝ ਹੱਦ ਤਕ ਗਲੈਕਸੀ ਐੱਸ6 ਅਤੇ ਗਲੈਕਸੀ ਨੋਟ 5 ਵਰਗਾ ਵੀ ਲੱਗ ਰਿਹਾ ਹੈ। 

 

ਤਸਵੀਰ ਰਾਹੀਂ ਮਿਲੀ ਜਾਣਕਾਰੀ
ਲੀਕ ਹੋਈ ਤਸਵੀਰ ਤੋਂ ਪਤਾ ਲੱਗ ਰਿਹਾ ਹੈ ਕਿ ਪ੍ਰਾਜੈੱਕਟ ਵੀ ਹੈਂਡਸੈੱਟ ਦਾ ਪ੍ਰਮੁੱਖ ਬੇਸ ਫਲਿੱਪ-ਆਊਟ ਸਕਰੀਨ ਤੋਂ ਮੋਟਾ ਹੈ। ਫਲੈਕਸਿਬਲ ਡਿਸਪਲੇਅ, ਜਿਸ ਨੂੰ ਫੋਲਡੇਬਲ ਫੋਨ ਕਿਹਾ ਜਾ ਰਿਹਾ ਹੈ, ਇਸ ਵਿਚ ਸੈਮਸੰਗ ਨੇ ਕਲੇਮਸ਼ੇਲ ਡਿਜ਼ਾਇਨ ਦਿੱਤਾ ਹੈ। ਇਸ ਵਿਚ ਦੋ ਅੱਲਗ ਡਿਸਪਲੇਅ ਹਨ। ਫਲਿੱਪ ਓਪਨ ਕਰਨ 'ਤੇ ਇਸ ਵਿਚ ਦੋ ਅਲੱਗ ਹੋਮ ਪੇਜ ਦਿਖਾਈ ਦਿੰਦੇ ਹਨ। ਹੈਂਡਸੈੱਟ ਹਿੰਜ ਰਾਹੀਂ ਜੁੜੇ ਦਿਸ ਰਹੇ ਹਨ। 
PunjabKesari

ਮਾਡਲ ਨੰਬਰ
ਇਸ ਤੋਂ ਇਲਾਵਾ ਫੋਲਡੇਬਲ ਫੋਨ ਨੂੰ ਪ੍ਰਾਜੈੱਕਟ ਵੀ ਅਤੇ SM-G929F ਮਾਡਲ ਨੰਬਰ ਦੇ ਨਾਲ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ6 ਐੱਜ ਅਤੇ ਗਲੈਕਸੀ ਐੱਸ7 ਸੀਰੀਜ਼ ਦਾ ਹੋ ਸਕਦਾ ਹੈ। 

PunjabKesari

ਤੁਹਾਨੂੰ ਦੱਸ ਦਈਏ ਕਿ ਪਿਛਲੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਸੈਮਸੰਗ ਆਪਣਾ ਫੋਲਡੇਬਲ ਫੋਨ ਐੱਮ.ਡਬਲਯੂ.ਸੀ. 2019 'ਚ ਉਤਾਰੇਗੀ, ਜੋ ਬਾਰਸੀਲੋਨਾ 'ਚ ਆਯੋਜਿਤ ਹੋਵੇਗਾ। ਨਾਲ ਹੀ ਹੈਂਡਸੈੱਟ ਦੀ ਕੀਮਤ ਕਰੀਬ 1,25,000 ਰੁਪਏ ਤਕ ਹੋਣ ਦੀ ਉਮੀਦ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Related News