ਲੱਕੀ ਡ੍ਰਾਅ ਨਾਲ ਤੈਅ ਹੋਇਆ ਨੇਪਾਲੀ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦਾ ਕਾਰਜਕਾਲ

06/19/2018 10:41:57 AM

ਕਾਠਮੰਡੂ (ਬਿਊਰੋ)— ਨੇਪਾਲ ਦੀ ਸੰਸਦ ਦੇ ਉੱਪਰੀ ਸਦਨ ਨੈਸ਼ਨਲ ਅਸੈਂਬਲੀ (ਰਾਸ਼ਟਰੀ ਸਭਾ) ਦੇ ਮੈਂਬਰਾਂ ਦੇ ਕਾਰਜਕਾਲ ਨੂੰ ਸੋਮਵਾਰ ਨੂੰ ਲੱਕੀ ਡ੍ਰਾਅ ਨਾਲ ਤੈਅ ਕੀਤਾ ਗਿਆ। ਸਾਲ 2015 ਵਿਚ ਆਏ ਨਵੇਂ ਸੰਵਿਧਾਨ ਮੁਤਾਬਕ ਕਾਰਜਕਾਲ ਲੱਕੀ ਡ੍ਰਾਅ ਜ਼ਰੀਏ ਹੀ ਤੈਅ ਕੀਤਾ ਜਾਵੇਗਾ। ਇਹ ਕਾਰਜਕਾਲ 2 ਸਾਲ ਤੋਂ 6 ਸਾਲ ਦੇ ਵਿਚਕਾਰ ਹੋਵੇਗਾ। ਨੇਪਾਲ ਦੀ ਫੈਡਰਲ ਸੰਸਦ ਦੇ ਉੱਪਰੀ ਸਦਨ ਵਿਚ ਕੁੱਲ 59 ਮੈਂਬਰ ਹਨ। ਇਨ੍ਹਾਂ ਵਿਚੋਂ 19 ਮੈਂਬਰਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ, 20 ਮੈਂਬਰਾਂ ਦਾ 4 ਸਾਲ ਦਾ ਅਤੇ ਬਾਕੀ ਬਚੇ ਮੈਂਬਰਾਂ ਦਾ 6 ਸਾਲ ਦਾ ਕਾਰਜਕਾਲ ਹੋਵੇਗਾ। 
ਡ੍ਰਾਅ ਦੇ ਨਤੀਜਿਆਂ ਮੁਤਾਬਕ ਰਾਮੇਸ਼ਜੰਗ ਰਯਾਮਾਝੀ, ਜਿਤੇਂਗਰ ਨਾਰਾਇਣ ਦੇਵ, ਰਾਮ ਬਹਾਦੁਰ ਥਾਪਾ, ਗਣੇਸ਼ ਪ੍ਰਸਾਦ ਤਿਮਿਲਸਿਨਾ, ਖਿਮਲਾਲ ਭੱਟਾਰਾਈ, ਭਾਈਰਾਬ ਸੁੰਦਰ ਸ਼੍ਰੇਸ਼ਠ ਅਤੇ ਹਰੀਰਾਮ ਚੌਧਰੀ ਨੂੰ 6 ਸਾਲ ਦਾ ਕਾਰਜਕਾਲ ਮਿਲਿਆ ਹੈ। ਬਿਨਾ ਪੋਖਰਲ, ਪ੍ਰਮਿਲਾ ਕੁਮਾਰੀ ਦਿਲ ਕੁਮਾਰੀ ਰਾਵਲ, ਦੀਪਾ ਗੁਰੰਗ, ਅਨੀਤਾ ਦੇਵਕੋਟਾ, ਨੰਦਾ ਛਪਾਈ ਅਤੇ ਇੰਦੂ ਕਦਰਿਯਾ, ਨਰਪਤੀ ਲੋਹਾਰ, ਸਿੰਘ ਬਹਾਦੁਰ ਵਿਸ਼ਵਕਰਮਾ, ਪ੍ਰਕਾਸ਼ ਪੰਥ, ਮਹੇਸ਼ ਕੁਮਾਰ ਮਹਾਰਾ, ਰਾਮਚੰਦਰ ਰਾਏ ਅਤੇ ਬਿਮਲਾ ਰਾਏ ਪੁਦੇਲ ਵੀ 6 ਸਾਲ ਤੱਕ ਸੇਵਾ ਵਿਚ ਬਣੇ ਰਹਿਣਗੇ।
 


Related News