ਪੰਜਾਬ ''ਚ ਅਮਨ-ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਆਂਗੇ : ਧਰਮਸੌਤ

06/19/2018 10:26:40 AM

ਨਾਭਾ (ਜੈਨ)-ਅੱਜ ਇਥੇ ਪੂਜਾ ਆਇਰਨ ਫੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਬ੍ਰਿਜ ਲਾਲ ਮਿੱਤਲ ਦੇ ਦਫ਼ਤਰ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅੱਤਵਾਦ ਸਮੇਂ ਕਾਲੇ ਦਿਨਾਂ ਦਾ ਸੰਤਾਪ ਭੋਗਿਆ। ਹੁਣ ਸੁਖਬੀਰ ਬਾਦਲ, ਮਜੀਠੀਆ ਤੇ ਸੁਖਪਾਲ ਖਹਿਰਾ ਬੇਬੁਨਿਆਦ ਬਿਆਨਬਾਜ਼ੀ ਕਰ ਕੇ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹਨ। ਖਹਿਰਾ ਨੇ ਰਿਫਰੈਂਡਮ 2020 ਦਾ ਸਮਰਥਨ ਕਰ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੇ। ਅਰਵਿੰਦ ਕੇਜਰੀਵਾਲ ਨੂੰ ਤੁਰੰਤ ਇਸ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੇ। ਅਸੀਂ ਪੰਜਾਬ ਵਿਚ ਅਮਨ ਤੇ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿਆਂਗੇ। ਸ਼੍ਰੀ ਧਰਮਸੌਤ ਨੇ ਕਿਹਾ ਕਿ ਸੰਵਿਧਾਨ ਦੀ ਸਹੁੰ ਚੁੱਕ ਕੇ ਦੇਸ਼-ਵਿਰੋਧੀ ਭੜਕਾਊ ਭਾਸ਼ਣ ਦੇਣਾ ਮੰਦਭਾਗੀ ਗੱਲ ਹੈ। 
ਇਸ ਮੌਕੇ ਬ੍ਰਿਜ ਲਾਲ ਮਿੱਤਲ, ਨਵੀਨ ਮਿੱਤਲ, ਦੀਪਕ ਗੁਪਤਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸਰਵਮੋਹਿਤ ਮੋਨੂੰ ਡੱਲਾ, ਭਗਵੰਤ ਸਿੰਘ ਰਾਮਗੜ੍ਹੀਆ, ਚਰਨ ਸਿੰਘ ਗੁਪਤਾ (ਮਲਕੀਤ ਕੰਬਾਈਨ), ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਓਮ ਪ੍ਰਕਾਸ਼ ਠੇਕੇਦਾਰ ਪ੍ਰਧਾਨ ਅਗਰਵਾਲ ਸਭਾ, ਕ੍ਰਿਸ਼ਨ ਗੋਇਲ (ਵਿੱਤ ਸੈਕਟਰੀ) ਆਦਿ ਵੀ ਮੌਜੂਦ ਸਨ।


Related News