ਫਿਸਕਲ ਘਾਟੇ ਨੂੰ 3.3 ਫੀਸਦੀ ਤੱਕ ਸੀਮਿਤ ਰੱਖਣ ਨੂੰ ਅਸੀਂ ਪ੍ਰਤੀਬੰਧ : ਗੋਇਲ

06/19/2018 10:21:24 AM

ਨਵੀਂ ਦਿੱਲੀ—ਵਿੱਤੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਚਾਲੂ ਵਿੱਤੀ ਸਾਲ 'ਚ ਫਿਸਕਲ ਘਾਟੇ ਨੂੰ 3.3 ਫੀਸਦੀ ਤੱਕ ਸੀਮਿਤ ਰੱਖਣ ਦੇ ਟੀਚੇ ਨੂੰ ਹਾਸਲ ਕਰਨ ਲਈ ਪ੍ਰਤੀਬੱਧ ਹੈ। ਚਾਲੂ ਵਿੱਤੀ ਸਾਲ (2018-19) ਦੇ ਬਜਟ ਘਾਟੇ ਨੂੰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 3.3 ਫੀਸਦੀ ਰੱਖਣ ਦਾ ਟੀਚਾ ਹੈ। 
ਗੋਇਲ ਨੇ ਕਿਹਾ ਕਿ ਸਰਕਾਰ ਅਰਥਵਿਵਸਥਾ ਦੀ ਮਜ਼ਬੂਤੀ ਬਣਾਏ ਰੱਖੇਗੀ ਅਤੇ ਅਸੀਂ (ਸਰਕਾਰ) ਵਲੋਂ ਸਾਰੇ ਆਰਥਿਕ ਮਾਨਕਾਂ ਨੂੰ ਪੂਰਾ ਕਰਨਗੇ। ਮੈਂ ਇਹ ਭਰੋਸਾ ਦਿਵਾਉਂਦਾ ਹਾਂ ਕਿ ਚੁਣਾਵੀਂ ਸਾਲ ਹੋਣ ਦੇ ਬਾਵਜੂਦ ਅਸੀਂ ਫਿਸਕਲ ਘਾਟੇ ਨੂੰ 3.3 ਫੀਸਦੀ ਤੱਕ ਸੀਮਿਤ ਰੱਖਣ ਦੇ ਟੀਚੇ ਨੂੰ ਹਾਸਲ ਕਰਾਂਗੇ। ਸਾਲ 2017-18 'ਚ ਫਿਸਕਲ ਘਾਟਾ 3.53 ਫੀਸਦੀ ਸੀ ਜੋ ਸਰਕਾਰ ਦੇ ਸੰਸ਼ੋਧਤ ਅਨੁਮਾਨ ਦੇ ਅਨੁਰੂਪ ਹੀ ਰਿਹਾ। ਸਾਲ ਦੌਰਾਨ ਫਿਸਕਲ ਘਾਟਾ 3.53 ਫੀਸਦੀ ਸੀ ਜੋ ਸਰਕਾਰ ਦੇ ਸੰਸ਼ੋਧਤ ਅਨੁਮਾਨ ਦੇ ਅਨੁਰੂਪ ਹੀ ਰਿਹਾ। ਸਾਲ ਦੌਰਾਨ ਰਾਜਸਵ ਘਾਟਾ ਜੀ.ਡੀ.ਪੀ. ਦੇ 2.65 ਫੀਸਦੀ ਦੇ ਬਰਾਬਰ ਰਿਹਾ। ਗੋਇਲ ਜਨਤਕ ਖੇਤਰ ਦੇ 13 ਬੈਂਕਾਂ ਦੇ ਪ੍ਰਮੁੱਖਾਂ ਦੇ ਨਾਲ ਕੱਲ੍ਹ ਮੀਟਿੰਗ ਕਰਨਗੇ। ਮੀਟਿੰਗ ਦਾ ਮਕਸਦ ਬੈਂਕ ਖੇਤਰ ਨਾਲ ਜੁੜੇ ਸੰਬੰਧਤ ਮੁੱਦਿਆਂ ਦਾ ਹੱਲ ਕਰਨਾ ਹੈ।  
ਚੌਥੀ ਤਿਮਾਹੀ 'ਚ ਦਹਾਈ ਅੰਕ 'ਚ ਪਹੁੰਚ ਸਕਦੀ ਹੈ ਵਾਧਾ ਦਰ
ਗੋਇਲ ਨੇ ਕਿਹਾ ਕਿ ਮੰਗ 'ਚ ਵਾਧੇ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਾਧਾ ਦਰ ਦਹਾਈ ਅੰਕ 'ਚ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਰੋਬਾਰ ਸੁਗਮਤਾ ਅਤੇ ਅਰਥਵਿਵਸਥਾ ਦੀ ਸਥਿਰਤਾ ਦੇ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਮੇਰੇ ਹਿਸਾਬ ਨਾਲ ਸਰਕਾਰ ਕਾਰੋਬਾਰ ਕਰਨ ਨੂੰ ਸੁਗਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸਲ 'ਚ ਇਸ ਨੂੰ ਇਮਾਨਦਾਰ ਨਾਲ ਕਾਰੋਬਾਰ ਲਈ ਆਸਾਨ ਬਣਾ ਰਹੀ ਹੈ ਅਤੇ ਜਦੋਂ ਇਹ ਦੇਸ਼ ਇਮਾਨਦਾਰੀ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ ਹੋਵੇਗਾ। ਉਦੋਂ ਇਸ 'ਚ 10 ਫੀਸਦੀ ਤੋਂ ਜ਼ਿਆਦਾ ਵਾਧਾ ਸਾਨੂੰ ਮਿਲੇਗਾ।


Related News