ਜਾਪਾਨ 'ਚ ਭੂਚਾਲ ਨਾਲ ਹੁਣ ਤੱਕ 4 ਲੋਕਾਂ ਦੀ ਮੌਤ, 380 ਤੋਂ ਵਧ ਜ਼ਖਮੀ

06/19/2018 10:12:09 AM

ਟੋਕੀਓ— ਜਾਪਾਨ ਦੇ ਓਸਾਕਾ ਸ਼ਹਿਰ ਵਿਚ ਕੱਲ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ, ਉਥੇ ਹੀ 380 ਤੋਂ ਵਧ ਲੋਕ ਜ਼ਖਮੀ ਹੋਏ ਹਨ। ਸਰਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ। ਭੂਚਾਲ ਤੋਂ ਬਾਅਦ ਜਾਰੀ ਕੀਤੀ ਗਈ ਇਕ ਵੀਡੀਓ ਫੁਟੇਜ ਵਿਚ ਇਮਾਰਤਾਂ ਦੀਆਂ ਨੁਕਸਾਨੀਆਂ ਗਈ ਕੰਧਾਂ, ਟੁੱਟੀਆਂ ਹੋਈ ਖਿੜਕੀਆਂ ਅਤੇ ਪਾਣੀ ਦੀਆਂ ਫਟੀ ਹੋਈ ਪਾਈਪ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਸ਼ੁਰੂਆਤ ਵਿਚ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਪਰ ਬਾਅਦ ਵਿਚ ਭੂਚਾਲ ਦੀ ਤੀਬਰਤਾ 6.1 ਦੱਸੀ ਗਈ। ਭੂਚਾਲ ਕਾਰਨ ਇਮਾਰਤਾਂ ਦੀਆਂ ਕੰਧਾਂ ਡਿੱਗਣ ਕਾਰਨ ਇਕ 80 ਸਾਲਾ ਬਜ਼ੁਰਗ ਅਤੇ 9 ਸਾਲਾ ਬੱਚੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਿਤਾਬਾਂ ਦੀ ਅਲਮਾਰੀ ਡਿੱਗਣ ਨਾਲ ਇਕ 85 ਸਾਲਾ ਬਜ਼ੁਰਗ ਦੀ ਮੌਤ ਹੋ ਗਈ, ਜਦੋਂ ਕਿ 81 ਸਾਲਾ ਔਰਤ ਇਕ ਡਰੈਸਰ ਦੇ ਹੇਠਾਂ ਮ੍ਰਿਤਕ ਮਿਲੀ।

PunjabKesari
ਉਥੇ ਹੀ ਇਕ ਸਰਕਾਰੀ ਬੁਲਾਰੇ ਯੋਸ਼ਿਹਿਦਾ ਸੂਗਾ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ, 'ਹੁਣ ਤੱਕ ਅਸੀਂ 4 ਲੋਕਾਂ ਦੇ ਮਾਰੇ ਜਾਣ ਅਤੇ 381 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕਰਦੇ ਹਾਂ।' ਉਨ੍ਹਾਂ ਕਿਹਾ ਕਿ ਭੂਚਾਲ ਤੋਂ ਬਾਅਦ ਠੱਪ ਹੋਈ ਪਾਣੀ ਦੀ ਸਪਲਾਈ ਅਤੇ ਗੈਸ ਸਪਲਾਈ ਨੂੰ ਜਲਦੀ ਚਾਲੂ ਕਰਨ ਲਈ ਜੋ ਵੀ ਸੰਭਵ ਹੋਵੇਗਾ ਅਧਿਕਾਰੀ ਉਹ ਕਰਨਗੇ। ਇਸ ਦੌਰਾਨ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਅੱਜ ਓਸਾਕਾ ਵਿਚ ਭਾਰਤੀ ਮੀਂਹ ਅਤੇ ਕੱਲ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸੂਗਾ ਨੇ ਲੋਕਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ। ਉਨ੍ਹਾਂ ਕਿਹਾ, 'ਖੇਤਰ ਵਿਚ ਜ਼ਮੀਨ ਖਿਸਕਣ ਦਾ ਸ਼ੱਕ ਹੈ, ਜਿੱਥੇ ਘੱਟ ਮੀਂਹ ਦੌਰਾਨ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।' ਮੌਸਮ ਏਜੰਸੀ ਮੁਤਾਬਕ ਖੇਤਰ ਵਿਚ ਕੱਲ ਸਵੇਰ ਤੱਕ 50 ਮਿਲੀਲੀਟਰ ਜਦੋਂ ਕਿ ਵੀਰਵਾਰ ਤੱਕ 100 ਮਿਲੀਲੀਟਰ ਮੀਂਹ ਪੈ ਸਕਦਾ ਹੈ। ਅਧਿਕਾਰੀਆਂ ਨੇ ਆਉਣ ਵਾਲੇ ਹਫਤੇ ਵਿਚ ਹੋਰ ਝਟਕੇ ਮਹਿਸੂਸ ਕਰਨ ਦੀ ਚਿਤਾਵਨੀ ਦਿੱਤੀ ਹੈ। ਭੂਚਾਲ ਦੌਰਾਨ ਕੱਲ ਸਕੂਲ ਵਿਚ ਹੋਈ ਇਕ ਬੱਚੀ ਦੀ ਮੌਤ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਸਿੱਖਿਆ ਬੋਰਡ ਨੂੰ ਦੇਸ਼ ਭਰ ਦੇ ਸਕੂਲਾਂ ਦਾ ਨਿਰੀਖਣ ਦਾ ਹੁਕਮ ਦੇਵੇਗਾ।

PunjabKesari


Related News