ਪੈਟਰੋਲ ਤਿੰਨ ਦਿਨਾਂ ਬਾਅਦ ਫਿਰ ਸਸਤਾ, ਜਾਣੋ ਅੱਜ ਦੇ ਰੇਟ

06/19/2018 10:03:27 AM

ਨਵੀਂ ਦਿੱਲੀ— ਪੈਟਰਲੋ 'ਚ ਤਿੰਨ ਬਾਅਦ ਫਿਰ ਕਟੌਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ 8 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ 'ਚ ਕੋਈ ਕਟੌਤੀ ਜਾਂ ਵਾਧਾ ਨਹੀਂ ਕੀਤਾ ਹੈ। ਡੀਜ਼ਲ ਦੀ ਕੀਮਤ ਪਿਛਲੇ 6 ਦਿਨਾਂ ਤੋਂ ਸਥਿਰ ਹੈ। ਉਂਝ 29 ਮਈ ਦੇ ਬਾਅਦ ਹੁਣ ਤਕ ਪੈਟਰੋਲ 2 ਰੁਪਏ 16 ਪੈਸੇ ਅਤੇ ਡੀਜ਼ਲ 1 ਰੁਪਏ 53 ਪੈਸੇ ਸਸਤਾ ਹੋ ਚੁੱਕਾ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 19 ਜੂਨ 2018 ਨੂੰ 8 ਪੈਸੇ ਘੱਟ ਕੇ 76.27 ਰੁਪਏ ਪ੍ਰਤੀ ਲੀਟਰ ਹੋ ਗਈ, ਜਦੋਂ ਕਿ ਡੀਜ਼ਲ ਦੀ ਕੀਮਤ 67.78 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 84.06 ਰੁਪਏ ਹੋ ਗਈ ਹੈ।

ਜਲੰਧਰ 'ਚ 81.47 ਰੁਪਏ ਦਾ ਹੋਇਆ ਪੈਟਰੋਲ
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ, ਜਲੰਧਰ 'ਚ ਪੈਟਰੋਲ ਦੀ ਕੀਮਤ 81.47 ਰੁਪਏ ਅਤੇ ਡੀਜ਼ਲ ਦੀ 67.70 ਰੁਪਏ ਹੈ। ਉੱਥੇ ਹੀ ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 82.02 ਰੁਪਏ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 68.17 ਰੁਪਏ 'ਤੇ ਹੈ। ਇਸੇ ਤਰ੍ਹਾਂ ਲੁਧਿਆਣਾ 'ਚ ਅੱਜ ਪੈਟਰੋਲ ਦੀ ਕੀਮਤ 81.77 ਰੁਪਏ ਅਤੇ ਡੀਜ਼ਲ ਦੀ 67.94 ਰੁਪਏ ਹੈ। ਹੁਸ਼ਿਆਰਪੁਰ 'ਚ ਪੈਟਰੋਲ ਦੀ ਕੀਮਤ 81.67 ਰੁਪਏ ਤਕ ਹੈ, ਜਦੋਂ ਕਿ ਡੀਜ਼ਲ ਦਾ ਰੇਟ 67.87 ਰੁਪਏ ਤਕ ਹੈ। ਉੱਥੇ ਹੀ ਚੰਡੀਗੜ੍ਹ 'ਚ ਪੈਟਰੋਲ 73.36 ਰੁਪਏ 'ਚ ਅਤੇ ਡੀਜ਼ਲ ਅੱਜ 65.82 ਰੁਪਏ 'ਚ ਵਿਕ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਦੇ ਮੁਕਾਬਲੇ ਪੰਜਾਬ 'ਚ ਪੈਟਰੋਲ 'ਤੇ ਸਭ ਤੋਂ ਵਧ ਵੈਟ ਹੈ। ਪੰਜਾਬ ਦੇ ਲੋਕ ਇਕ ਲੀਟਰ 'ਤੇ 35.35 ਫੀਸਦੀ ਵੈਟ ਚੁਕਾ ਰਹੇ ਹਨ। ਉੱਥੇ ਹੀ ਪੈਟਰੋਲ 'ਤੇ ਕੇਂਦਰੀ ਐਕਸਾਈਜ਼ ਡਿਊਟੀ 19.48 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਲਰ ਕਮਿਸ਼ਨ 3.63 ਰੁਪਏ ਪ੍ਰਤੀ ਲੀਟਰ ਹੈ। ਪੈਟਰੋਲ ਦੇ ਬੇਸਿਕ ਮੁੱਲ 'ਚ ਐਕਸਾਈਜ਼ ਡਿਊਟੀ ਅਤੇ ਡੀਲਰ ਕਮਿਸ਼ਨ ਜੁੜਨ ਦੇ ਬਾਅਦ ਹੀ ਸੂਬੇ ਵੈਟ ਲਾਉਂਦੇ ਹਨ, ਜਿਸ ਕਾਰਨ ਇਸ ਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ।


Related News