ਹਿਮਾਚਲ ''ਚ ਪਿੰਡ ਚੋਟਾਲਾ ਦੇ ਨੌਜਵਾਨ ਦੀ ਬਿਆਸ ਦਰਿਆ ''ਚ ਡੁੱਬਣ ਨਾਲ ਹੋਈ ਮੌਤ

06/19/2018 9:09:34 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਅੱਜ ਸਵੇਰੇ ਚੰਬਾ ਪੱਤਣ ਨਜ਼ਦੀਕ ਕਲੇਸ਼ਰ ਮਹਾਦੇਵ (ਜਵਾਲਾਮੁਖੀ) ਨਾਲ ਵਗਦੇ  ਬਿਆਸ ਦਰਿਆ 'ਚ ਡੁੱਬਣ ਨਾਲ ਟਾਂਡਾ ਨਜ਼ਦੀਕੀ ਪਿੰਡ ਚੋਟਾਲਾ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਗਰ ਪੁੱਤਰ ਮੁਲਖ ਰਾਜ ਨਿਵਾਸੀ ਚੋਟਾਲਾ ਦੇ ਰੂਪ 'ਚ ਹੋਈ ਹੈ। ਜੋ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਮੁਤਾਬਕ ਪਿੰਡ ਚੋਟਾਲਾ ਤੋਂ ਇਕ ਜੱਥਾ ਹਰ ਸਾਲ ਦੀ ਤਰ੍ਹਾਂ 17 ਜੂਨ ਨੂੰ ਉੱਥੇ ਪਹੁੰਚਿਆ ਸੀ, ਜਿੱਥੇ ਉਹ ਸ਼ਿਵ ਵਿਆਹ ਧਾਰਮਿਕ ਸਮਾਗਰ 'ਚ ਹਿੱਸਾ ਲੈਂਦੇ ਹੋਏ ਲੰਗਰ ਲਾਉਂਦੇ ਹਨ। ਅੱਜ ਸਵੇਰੇ ਜਦ ਜੱਥੇ 'ਚ ਸ਼ਾਮਲ ਉਕਤ ਨੌਜਵਾਨ ਆਪਣੇ ਤਿੰਨ ਹੋਰ ਸਾਥੀਆਂ ਨਾਲ 10 ਵਜੇ ਦੇ ਕਰੀਬ ਬਿਆਸ ਦੇ ਕੰਢੇ ਗਿਆ ਅਤੇ ਉਹ ਨਹਾਉਣ ਲਈ ਪਾਣੀ 'ਚ ਵੜ ਗਿਆ, ਪਰ ਡੂੰਘੇ ਪਾਣੀ 'ਚ ਡੁੱਬ ਗਿਆ। ਉਸ ਦੇ ਸਾਥੀ ਵੀ ਉਸ ਨੂੰ ਬਚਾਉਣ 'ਚ ਬੇਵੱਸ ਰਹੇ। ਸਥਾਨਕ ਪੁਲਸ ਨੇ ਸੂਚਨਾ ਮਿਲਣ 'ਤੇ ਪੁਲਸ ਪ੍ਰਸ਼ਾਸਨ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਦੁਪਹਿਰ ਡੇਢ ਵਜੇ ਦੇ ਕਰੀਬ ਸਾਗਰ ਦੀ ਲਾਸ਼ ਨੂੰ ਬਾਹਰ ਕੱਢਿਆ। ਸਥਾਨਕ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸ਼ਾਂ ਨੂੰ ਦੇ ਦਿੱਤੀ ਹੈ। ਉਧਰ ਪਿੰਡ ਚੋਟਾਲਾ 'ਚ ਇਕ ਘਟਨਾ ਕਾਰਨ ਮਾਤਮ ਦਾ ਮਾਹੌਲ ਹੈ।  


Related News