ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਕਾਬੂ

06/19/2018 6:42:50 AM

ਪੱਟੀ, ਤਰਨਤਾਰਨ   (ਬੇਅੰਤ, ਰਾਜੂ)–  ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੱਟੀ ਸਿਟੀ ਪੁਲਸ ਨੇ 3 ਵੱਖ –ਵੱਖ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਇੰਸ. ਰਾਜੇਸ਼ ਕੁਮਾਰ ਕੱਕਡ਼ ਨੇ ਦੱਸਿਆ ਕਿ ਐੱਸ.ਆਈ. ਕਰਨਜੀਤ ਸਿੰਘ  ਪੁਲਸ ਪਾਰਟੀ ਸਮੇਤ ਭੈਡ਼ੇ ਪੁਰਸ਼ਾਂ ਦੀ ਤਲਾਸ਼ ’ਚ ਸਰਕਾਰੀ ਹਸਪਤਾਲ ਪੱਟੀ ਤੋਂ ਆਸਲ ਚੌਕ ਨੂੰ ਗਸ਼ਤ ਕਰ ਰਹੇ ਸਨ  ਕਿ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕੀਤਾ। ਜਿਸ ਨੇ ਆਪਣਾ ਨਾਂ ਬਲਜੀਤ ਸਿੰਘ ਉਰਫ ਬੱਲੂ ਪੁੱਤਰ ਮਨਜੀਤ ਸਿੰਘ ਵਾਸੀ ਪੱਟੀ ਦੱਸਿਆ। ਉਸ ਦੀ ਤਲਾਸ਼ੀ ਲਈ ਤਾਂ ਉਸ ਕੋੋਲੋਂ ਫਿੱਕੇ ਸੰਤਰੀ ਰੰਗ ਦੀਆਂ 540 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।
ਇਸੇ ਤਰ੍ਹਾਂ ਪੁਲਸ ਚੌਕੀ ਕੈਰੋਂ ਦੇ ਇੰਚਾਰਜ ਐੱਸ.ਆਈ. ਗੁਲਜਾਰ ਸਿੰਘ ਪੁਲਸ ਪਾਰਟੀ ਸਮੇਤ ਕੈਰੋਂ ਤੋਂ ਬਾਹਮਣੀ ਵਾਲਾ, ਉਬੋਕੇ ਨੂੰ ਗਸ਼ਤ ਕਰ ਰਹੇ ਸਨ ਤਾਂ ਇਕ ਵਿਅਕਤੀ ਬਾਗ ਵਿਚੋਂ ਨਿਕਲ ਕੇ ਸਡ਼ਕ ’ਤੇ ਚਡ਼੍ਹਨ ਲੱਗਾ। ਉਸਨੇ ਪੁਲਸ ਨੂੰ ਵੇਖ ਕੇ ਹੱਥ ਵਿਚ ਫਡ਼ੀ ਵਸਤੂ ਜ਼ਮੀਨ ’ਤੇ ਸੁੱਟ ਦਿੱਤੀ ਜਿਸ ’ਤੇ ਉਸ ਨੂੰ ਕਾਬੂ ਕਰ ਲਿਆ ਗਿਅਾ। ਉਸ ਦੀ ਸ਼ਨਾਖਤ ਤਰਸੇਮ ਸਿੰਘ ਉਰਫ ਵੱਡਾ ਪੁੱਤਰ ਜਗਤਾਰ ਸਿੰਘ ਵਜੋਂ ਹੋਈ ਹੈ।  ਉਕਤ ਵਿਅਕਤੀ ਤਰਸੇਮ ਸਿੰਘ ਵੱਲੋਂ ਜ਼ਮੀਨ ’ਤੇ ਸੁੱਟੇ ਲਿਫਾਫੇ  ਵਿਚੋਂ 540 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਵਿਰੁੱਧ ਪੁਲਸ ਥਾਣਾ ਸਿਟੀ ਅੰਦਰ  22-61-85  ਐੱਨ.ਡੀ.ਪੀ.ਸੀ. ਐਕਟ ਤਹਿਤ ਦੋ ਵੱਖ- ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।
ਤਰਨਤਾਰਨ, (ਰਾਜੂ)- ਥਾਣਾ ਖਾਲਡ਼ਾ ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਮੇਤ   ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਖਾਲਡ਼ਾ ਦੇ ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ  ਨਾਰਲੀ ਮੋਡ਼ ਖਾਲਡ਼ਾ ਮੌਜੂਦ ਸੀ ਕਿ ਗੁਰਸਾਹਿਬ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਾਰਲਾ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 200 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕੀਤੀਆਂ ਗਈਅਾਂ। 
 


Related News