ਗਿਲਾਸ ਕੱਢਦੇ ਹੋਏ ਬਾਲਟੀ ''ਚ ਡੁੱਬਿਆ 2 ਸਾਲਾ ਬੱਚਾ, ਮੌਤ

06/19/2018 6:47:25 AM

ਚੰਡੀਗੜ੍ਹ, (ਸੁਸ਼ੀਲ)- ਸੈਕਟਰ-36 ਸਥਿਤ ਕੋਠੀ ਦੇ ਸਰਵੈਂਟ ਕੁਆਰਟਰ ਦੇ ਬਾਥਰੂਮ ਵਿਚ ਸੋਮਵਾਰ ਨੂੰ 2 ਸਾਲਾ ਬੱਚਾ ਪਾਣੀ ਨਾਲ ਭਰੀ ਬਾਲਟੀ ਵਿਚ ਡੁੱਬ ਗਿਆ। ਬੱਚਾ ਬਾਲਟੀ ਅੰਦਰ ਡਿਗੇ ਗਿਲਾਸ ਨੂੰ ਬਾਹਰ ਕੱਢ ਰਿਹਾ ਸੀ। ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਬਾਲਟੀ ਵਿਚ ਮੂੰਹ ਦੇ ਭਾਰ ਡਿਗ ਗਿਆ, ਜਦੋਂ ਉਹ ਬਾਥਰੂਮ ਵਿਚੋਂ ਬਾਹਰ ਨਹੀਂ ਆਇਆ ਤਾਂ ਉਸਦੀ ਮਾਂ ਸੋਨੀਆ ਅੰਦਰ ਗਈ ਅਤੇ ਉਸਨੇ ਬੱਚੇ ਨੂੰ ਬਾਲਟੀ ਵਿਚੋਂ ਬਾਹਰ ਕੱਢ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਬੱਚੇ ਨੂੰ ਸੈਕਟਰ-16 ਦੇ ਹਸਪਤਾਲ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਦੀਪਾਂਸ਼ੂ ਵਜੋਂ ਹੋਈ ਹੈ। 


Related News