ਕਾਂਗਰਸੀ ਵਰਕਰ ਦੇ ਭਰਾ ਨੂੰ ਕੋਠੀ ''ਚ ਬੰਧਕ ਬਣਾ ਕੇ ਕੁੱਟਿਆ, ਗੰਭੀਰ ਜ਼ਖਮੀ

06/19/2018 6:37:10 AM

ਜਲੰਧਰ, (ਰਮਨ)- ਥਾਣਾ ਨੰ. 1 ਦੇ ਅਧੀਨ ਆਉਂਦੇ ਨਿਊ ਗੁਰੂ ਨਾਨਕ ਨਗਰ ਵਿਚ ਐਤਵਾਰ ਦੇਰ ਸ਼ਾਮ ਵੈਸਟ ਹਲਕਾ ਵਿਧਾਇਕ ਦੇ ਕਰੀਬੀ ਕਾਂਗਰਸੀ ਵਰਕਰ ਦੇ ਭਰਾ ਨੂੰ ਕੁਝ ਵਿਅਕਤੀਆਂ ਨੇ ਰੰਜਿਸ਼ਨ ਇਕ ਕੋਠੀ ਵਿਚ ਬੰਧਕ ਬਣਾ ਕੇ ਕੁੱਟਿਆ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਜ਼ਖਮੀ ਕੁਲਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਿਊ ਗੁਰੂ ਨਾਨਕ ਨਗਰ ਦੇ ਭਰਾ ਕਾਂਗਰਸੀ ਆਗੂ ਜੱਸਾ ਫਿਰੋਜ਼ਪੁਰੀਆ ਨੇ ਦੱਸਿਆ ਕਿ ਕੁਲਵੰਤ ਸ਼ਾਂਤੀ ਵਿਹਾਰ ਵਿਚ ਆਪਣੀ ਕੋਠੀ ਵਿਚ ਕੰਮ ਕਰਵਾ ਰਹੇ ਸਨ। ਉਸ ਦੌਰਾਨ 6 ਵਿਅਕਤੀਆਂ ਨੇ ਉਨ੍ਹਾਂ ਨੂੰ ਕੋਠੀ ਵਿਚ ਬੰਧਕ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਬਾਅਦ ਵਿਚ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਭਰਾ ਦੀ ਇਲਾਕੇ ਦੇ ਇਕ ਵਿਅਕਤੀ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਨੂੰ ਪਤਾ ਸੀ ਕਿ ਉਹ ਕੋਠੀ ਵਿਚ ਇਕੱਲਾ ਰਹਿੰਦਾ ਹੈ।
ਜ਼ਖਮੀ ਕੁਲਵੰਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ, ਜਿਸ ਦੀ ਥਾਣੇ ਇਕ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਹਮਲਾਵਰਾਂ ਨੇ ਉਲਟਾ ਅਗਲੇ ਦਿਨ ਫਿਰ ਉਸ 'ਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਉਨ੍ਹਾਂ ਥਾਣਾ ਇਕ ਦੀ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਦਬਾਅ ਹੇਠ ਹਮਲਾਵਰਾਂ 'ਤੇ ਕਾਰਵਾਈ ਨਹੀਂ ਕਰਦੀ।


Related News