ਸ਼ਹੀਦੀ ਯਾਦਗਾਰ ਹੁਸੈਨੀਵਾਲ ਤੇ ਸਾਰਾਗੜ੍ਹੀ ਦੇ ਵਿਕਾਸ ਲਈ 10 ਕਰੋੜ ਰੁਪਏ ਖਰਚਾਂਗੇ : ਸਿੱਧੂ

06/19/2018 6:30:01 AM

ਫਿਰੋਜ਼ਪੁਰ(ਮਲਹੋਤਰਾ, ਕੁਮਾਰ, ਪਰਮਜੀਤ, ਸ਼ੈਰੀ, ਬਿਊਰੋ, ਲਵਲੀ, ਬਲਵਿੰਦਰ ਕੌਰ, ਸੌਰਭ)—ਸੂਬੇ ਦੇ ਲੋਕਲ ਬਾਡੀਜ਼, ਪੁਰਾਤੱਤਵ ਮਾਮਲੇ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੇ ਸਾਰਾਗੜ੍ਹੀ ਦੇ ਵਿਕਾਸ ਲਈ 10 ਕਰੋੜ ਰੁਪਏ ਮਨਜ਼ੂਰ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਉਨ੍ਹਾਂ ਇਹ ਵੀ ਐਲਾਨ ਕੀਤਾ ਕੀ ਹਰੀਕੇ ਪੱਤਣ ਨੂੰ ਵੀ ਸੈਰ-ਸਪਾਟੇ ਲਈ ਵੀ ਵਿਕਸਿਤ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਤੇ ਪੱਛੜੇ ਜ਼ਿਲੇ ਫਿਰੋਜ਼ਪੁਰ ਨੂੰ ਟੂਰਿਜ਼ਮ ਹਬ ਦੇ ਰੂਪ 'ਚ ਵਿਕਸਿਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਪਹਿਲੇ ਸੈਸ਼ਨ 'ਚ ਸ਼ਹੀਦੀ ਸਮਾਰਕ ਹੁਸੈਨੀਵਾਲਾ ਲਈ ਸਾਢੇ 6 ਕਰੋੜ ਰੁਪਏ, ਸਾਰਾਗੜ੍ਹੀ ਕੰਪਲੈਕਸ ਦੇ ਵਿਕਾਸ ਲਈ ਡੇਢ ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਭਰਤਪੁਰ ਬਰਡ ਸੈਂਕਚੁਰੀ ਨੂੰ ਦੇਸ਼ ਦੀ ਸਭ ਤੋਂ ਵੱਡੀ ਬਰਡ ਸੈਂਕਚੁਰੀ ਮੰਨਿਆ ਜਾਂਦਾ ਹੈ, ਜਦਕਿ ਉਥੇ 16 ਹਜ਼ਾਰ ਕਿਸਮਾਂ ਦੇ ਪੰਛੀ ਆਉਂਦੇ ਹਨ। ਹਰੇਕ ਬਰਡ ਸੈਂਕਚੁਰੀ 'ਚ ਲਗਭਗ ਇਕ ਲੱਖ ਕਿਸਮ ਦੇ ਪੰਛੀ ਆਉਂਦੇ ਹਨ। ਇਥੇ ਭਾਰਤ ਦਾ ਸਭ ਤੋਂ ਵੱਡਾ ਵਾਟਰ ਪਾਰਕ ਬਣਾਇਆ ਜਾਵੇਗਾ। ਦਰਿਆ 'ਚ ਜਮ੍ਹਾ ਕਾਈ ਤੇ ਬੂਟੀ ਨੂੰ ਸਾਫ ਕਰਨ ਲਈ ਓਡੀਸ਼ਾ ਤੋਂ ਸਪੈਸ਼ਲ ਮਸ਼ੀਨ ਮੰਗਵਾਈ ਜਾਵੇਗੀ। ਤੂੜੀ ਬਾਜ਼ਾਰ ਸਥਿਤ ਇੰਕਲਾਬੀਆਂ ਦੇ ਸੀਕ੍ਰੇਟ ਹੈੱਡਕੁਆਰਟਰ ਨੂੰ ਰਾਸ਼ਟਰੀ ਪੂੰਜੀ ਬਣਾਉਣ ਸਬੰਧੀ ਪੁੱਛੇ ਗਏ ਸਵਾਲ 'ਚ ਸਿੱਧੂ ਨੇ ਕਿਹਾ ਕਿ ਵਿਧਾਇਕ ਪਿੰਕੀ ਇਸ ਸਬੰਧੀ ਗੱਲ ਕਰਨ ਤਾਂ ਉਹ ਨਿੱਜੀ ਦਿਲਚਸਪੀ ਲੈ ਕੇ ਸ਼ਹੀਦਾਂ ਦੀ ਯਾਦਗਾਰ ਇਮਾਰਤ ਨੂੰ ਰਾਸ਼ਟਰੀ ਖਜ਼ਾਨਾ ਬਣਾਉਣ ਲਈ ਕੋਸ਼ਿਸ਼ ਕਰਨਗੇ। ਪਿਛਲੇ ਹਫਤੇ ਜਲੰਧਰ 'ਚ ਨਾਜਾਇਜ਼ ਕਾਲੋਨੀਆਂ ਤੇ ਨਿਗਮ ਅਧਿਕਾਰੀਆਂ ਦੇ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਬਾਅਦ ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਵਿਰੋਧ ਪ੍ਰਗਟ ਕਰਨ ਦੇ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਜਦੋਂ ਸਾਰਾ ਪੰਜਾਬ ਉਸ ਨਾਲ ਖੜ੍ਹਾ ਹੈ ਤਾਂ ਉਹ ਕਿਸੇ ਦਾ ਪਰਸਨਲ ਇੰਟ੍ਰਸਟ ਨਹੀਂ ਦੇਖਣਗੇ ਅਤੇ ਪੰਜਾਬ ਦੇ ਹਿਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਠੋਕਣਗੇ। ਸਿੱਧੂ ਨੇ ਕਿਹਾ ਕਿ ਹੁਸੈਨੀਵਾਲਾ ਤੇ ਸਾਰਾਗੜ੍ਹੀ ਕੰਪਲੈਕਸ ਦੇ ਵਿਕਾਸ ਲਈ 10 ਕਰੋੜ ਰੁਪਏ ਖਰਚ ਹੋਣ ਜਾ ਰਹੇ ਹਨ। ਪਹਿਲੇ ਸੈਸ਼ਨ 'ਚ ਹੁਸੈਨੀਵਾਲਾ ਸ਼ਹੀਦੀ ਥਾਂ ਲਈ ਸਾਢੇ 6 ਕਰੋੜ ਅਤੇ ਸਾਰਾਗੜ੍ਹੀ ਕੰਪਲੈਕਸ ਲਈ ਡੇਢ ਕਰੋੜ ਰੁਪਏ ਦੀ ਰਕਮ ਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਨੂੰ ਟੂਰਿਜ਼ਮ ਵਾਲੀ ਥਾਂ ਬਣਾਉਣ ਲਈ ਇਸ ਤੋਂ ਬਾਅਦ ਫਿਰੋਜ਼ਸ਼ਾਹ, ਸਭਰਾਵਾਂ ਤੇ ਮੁੱਦਕੀ ਸਥਿਤ ਐਂਗਲੋ ਸਿੱਖ ਵਾਰ ਮੈਮੋਰੀਅਲ ਦੇ ਵਿਕਾਸ ਦੀ ਯੋਜਨਾ ਵੀ ਤਿਆਰ ਹੈ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਜਿਸ ਤਹਿਤ ਅੱਜ ਇਹ ਰਕਮ ਜਾਰੀ ਹੋ ਗਈ ਹੈ ਅਤੇ ਜਲਦ ਹੀ 8 ਕਰੋੜ ਰੁਪਏ ਦੀ ਰਕਮ ਨਾਲ ਕੰਮ ਸ਼ੁਰੂ ਹੋ ਜਾਣਗੇ। ਪਿੰਕੀ ਨੇ ਕਿਹਾ ਕਿ ਕਿਸੇ ਵੀ ਕੰਮ 'ਚ ਭ੍ਰਿਸ਼ਟਾਚਾਰ ਸਹਿਣ ਨਹੀਂ ਕੀਤਾ ਜਾਵੇਗਾ।


Related News