ਸੜਕ ਕਿਨਾਰੇ ਮੌਤ ਦੇ ਰੂਪ ’ਚ ਖੜ੍ਹੇ ਨੇ ਟਰੱਕ ਤੇ ਟਰਾਲੇ

06/19/2018 6:19:03 AM

 ਅੰਮ੍ਰਿਤਸਰ,   (ਸੰਜੀਵ)-  ਖਿਲਚੀਆਂ ਦੇ ਨੇਡ਼ੇ ਹੋਏ ਦਰਦਨਾਕ ਹਾਦਸੇ  ਉਪਰੰਤ ਦੇਰ ਸ਼ਾਮ ਜਦੋਂ ਮਰਨ ਵਾਲਿਆਂ ਦਾ ਪਰਿਵਾਰ ਪਹੁੰਚਿਆ, ਜਿਸ ਵਿਚ ਸਵਿਤਾ ਸ਼ਰਮਾ ਦੀ ਮਾਤਾ ਆਸ਼ਾ ਰਾਣੀ ਅਤੇ ਭੈਣ ਸ਼ੈਲੀ ਸੀ, ਜੋ ਆਪਣੀ ਧੀ, ਜੁਆਈ ਅਤੇ ਦੋਵਾਂ ਦੋਹਤੀਆਂ ਦੀਆਂ ਲਾਸ਼ਾਂ ਨੂੰ ਵੇਖ ਜ਼ੋਰ-ਜ਼ੋਰ ਨਾਲ ਚੀਕਣ ਲੱਗੀਆਂ ਅਤੇ  ਵਾਰ-ਵਾਰ ਇਹੀ ਕਹਿ ਰਹੀਆਂ ਸਨ ਕਿ ਹਾਏ ਓ  ਰੱਬਾ ਕੀ ਤੈਨੂੰ ਥੋਡ਼੍ਹਾ ਵੀ ਤਰਸ ਨਹੀਂ ਆਇਆ। ਤੂੰ ਮੇਰੀ ਧੀ ਦਾ ਪੂਰਾ ਪਰਿਵਾਰ ਹੀ ਲੈ ਗਿਆ, ਕੀ ਕਸੂਰ ਸੀ ਮੇਰੀ ਧੀ ਦਾ ਜਿਸ ਨੂੰ ਛੋਟੀ ਜਿਹੀ ਉਮਰ ਅਤੇ ਉਸ ਦੇ ਬੱਚੀਆਂ ਨੂੰ ਮੌਤ ਦਾ ਗਰਾਸ ਬਣਾ ਲਿਆ। ਇਸੇ ਤਰ੍ਹਾਂ ਮਰਨ ਵਾਲੇ ਸੁਨੀਲ ਦੇ ਪਿਤਾ ਜੈ ਰਾਮ ਦਾ ਵੀ ਬੁਰਾ ਹਾਲ ਸੀ, ਉਹ ਵੀ ਆਪਣੇ ਬੇਟੇ, ਨੂੰਹ ਅਤੇ ਪੋਤਰੀ ਦੀ ਲਾਸ਼ ਨੂੰ ਵੇਖ ਆਪਣੇ ਹੰਝੂ ਨਹੀਂ ਰੋਕ ਪਾ ਰਿਹਾ ਸੀ। ਇਹ ਸਭ  ਕੁਝ ਵੇਖ ਕੇ ਪੁਲਸ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਸੀ ਜਿਸ ਕਾਰਨ ਹਾਈਵੇ ’ਤੇ ਹੋ ਰਹੀਆਂ ਸਡ਼ਕ ਦੁਰਘਟਨਾਵਾਂ ਵਿਚ ਸੈਂਕਡ਼ੇ ਪਰਿਵਾਰ ਆਪਣੀ ਜਾਨ ਤੱਕ ਗਵਾ ਰਹੇ ਹਨ। ਪੁਲਸ ਦੀ ਅਣਦੇਖੀ ਕਾਰਨ ਆਏ ਦਿਨ ਹਾਈਵੇ ’ਤੇ ਸਡ਼ਕ ਕੰਢੇ ਬਣੇ ਢਾਬੇ ਭਿਆਨਕ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਅਕਸਰ ਵੇਖਿਆ ਗਿਆ ਹੈ ਕਿ ਬਿਨਾਂ ਟਰੈਫਿਕ ਨਿਯਮ ਅਤੇ ਕਾਨੂੰਨ ਦੇ ਟਰੱਕ ਅਤੇ ਵੱਡੇ-ਟਰਾਲੇ ਢਾਬਿਆਂ ਦੇ ਬਾਹਰ ਲੰਬੀਆਂ ਲਾਈਨਾਂ ਬਣਾ ਰੁਕੇ ਰਹਿੰਦੇ ਹਨ ਅਤੇ ਸਡ਼ਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਇਨ੍ਹਾਂ ਦੁਰਘਟਨਾਵਾਂ ਵਿਚ ਕਈ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਬਾਵਜੂਦ ਇਸ ਦੇ ਪੁਲਸ ਅੱਜ ਤੱਕ ਕੋਈ ਵੀ ਅਜਿਹਾ ਠੋਸ ਕਾਨੂੰਨ ਨਹੀਂ ਬਣਾ ਸਕਿਆ ਜਿਨ੍ਹਾਂ ਤੋਂ ਇਨ੍ਹਾਂ ਢਾਬਿਆਂ  ਦੇ ਬਾਹਰ ਸਡ਼ਕ ਕੰਢੇ ਖਡ਼੍ਹੇ ਟਰੱਕਾਂ ਅਤੇ ਟਰਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਹੋ ਸਕੇ। ਸਡ਼ਕ ਦੁਰਘਟਨਾ ਹੋਣ ਦੇ ਬਾਅਦ ਪੁਲਸ ਢਾਬਾ ਮਾਲਕਾਂ ਅਤੇ ਸਡ਼ਕ ’ਤੇ ਖਡ਼੍ਹੇ ਟਰੱਕ ਚਾਲਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਢੋਲ ਜ਼ਰੂਰ ਕੁੱਟਦੀ ਹੈ ਪਰ ਕੁਝ ਦਿਨਾਂ ਵਿਚ ਇਹ ਟਰੈਫਿਕ ਫਿਰ ਤੋਂ ਉਸ ਤਰ੍ਹਾਂ ਚਲਣ ਲੱਗਦਾ ਹੈ ਜੋ ਪੁਲਸ ਵਿਭਾਗ ਵਿਚ ਭ੍ਰਿਸ਼ਟਾਚਾਰ ਦੇ ਸੰਕੇਤ ਹਨ। ਨਿਯਮ ਦੇ ਅਨੁਸਾਰ ਕੋਈ ਵੀ ਚਾਰ ਪਹੀਆ ਵਾਹਨ ਸਡ਼ਕ ਤੋਂ ਕਰੀਬ 50 ਮੀਟਰ ਦੀ ਦੂਰੀ ਤੋਂ ਘੱਟ ਖਡ਼੍ਹਾ ਨਹੀਂ ਹੋ ਸਕਦਾ ਜਦੋਂ ਕਿ ਨੈਸ਼ਨਲ ਹਾਈਵੇ ’ਤੇ ਬਣੇ ਢਾਬੇ ’ਤੇ ਖਡ਼੍ਹੇ ਹੋਣ ਵਾਲੇ ਟਰੱਕ ਅਤੇ ਟਰਾਲੇ ਸਡ਼ਕ ਤੋਂ ਕੁਝ ਫੁੱਟ ਦੀ ਦੂਰੀ ’ਤੇ ਹੀ ਖਡ਼੍ਹੇ ਕਰ ਦਿੱਤੇ ਜਾਂਦੇ ਹਨ ਜੋ ਤੇਜ਼ ਰਫਤਾਰ ਆਉਣ ਵਾਲੇ ਵਾਹਨਾਂ ਲਈ ਸਡ਼ਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।  
ਅੱਜ ਵੀ ਕਸਬਾ ਖਿਲਚੀਆਂ ਦੇ ਨੇਡ਼ੇ ਹੋਈ ਸਡ਼ਕ ਦੁਰਘਟਨਾ ਇਸ ਦਾ ਨਤੀਜਾ ਹੈ। ਇਕ ਟਰਾਲਾ ਸਡ਼ਕ ਕੰਢੇ ਖਡ਼੍ਹਾ ਸੀ, ਜਿਸ ਦੇ ਨਾਲ ਤੇਜ਼ ਰਫਤਾਰ ਸਕਾਰਪੀਓ ਗੱਡੀ ਟਕਰਾ ਜਾਣ ਨਾਲ ਉਸ ਵਿਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਅੱਜ ਦੀ ਇਸ ਭਿਆਨਕ ਸਡ਼ਕ ਦੁਰਘਟਨਾ ਨੇ ਜਿਥੇ ਮਨੁੱਖਤਾ ਨੂੰ ਝੰਜੋਡ਼ ਕੇ ਰੱਖ ਦਿੱਤਾ ਉਥੇ ਹੀ ਹਾਈਵੇ ’ਤੇ ਵਰਤੀ ਜਾ ਰਹੀ ਪੁਲਸ ਦੀ ਲਾਪ੍ਰਵਾਹੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਜੇਕਰ ਢਾਬਾ ਮਾਲਕਾਂ ਅਤੇ ਸਡ਼ਕ ਕੰਢੇ ਖਡ਼੍ਹੇ ਹੋਣ ਵਾਲੇ ਟਰੱਕ ਚਾਲਕਾਂ ਨੂੰ ਪੁਲਸ ਦੀ ਸਖਤ ਕਾਰਵਾਈ ਦਾ ਡਰ ਰਹਿੰਦਾ ਤਾਂ ਅੱਜ ਚਾਲਕ ਇਕ ਵੀ ਟਰੱਕ ਸਡ਼ਕ ਕੰਢੇ ਪਾਰਕ ਕਰਨ ਦੀ ਹਿੰਮਤ ਨਾ ਕਰਦਾ ਪਰ ਨਤੀਜਾ ਇਸ ਦੇ ਉਲਟ ਸੀ। ਜਦੋਂ ਜਗ ਬਾਣੀ ਵੱਲੋਂ ਨੈਸ਼ਨਲ ਹਾਈਵੇ ’ਤੇ ਬਣੇ ਢਾਬੇ ਦਾ ਦੌਰਾ ਕੀਤਾ ਗਿਆ ਤਾਂ ਇਕ ਪਾਸੇ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਵਿਖਾਈ ਦਿੱਤੀਆਂ ਅਤੇ ਦੂਜੇ ਪਾਸੇ ਢਾਬੇ ਦੇ ਬਾਹਰ ਸਡ਼ਕ  ’ਤੇ  ਟਰੱਕ ਖਡ਼੍ਹੇ ਵਿਖਾਈ ਦਿੱਤੇ। 
 ਬਿਨਾਂ ਪਾਰਕਿੰਗ ਦੀ ਸਹੂਲਤ ਦੇ ਜੀ.ਟੀ. ਰੋਡ ’ਤੇ ਬਣੇ ਢਾਬੇ ਆਪਣੇ ਅੱਗੇ ਮੇਜ਼- ਕੁਰਸੀਆਂ ਅਤੇ ਟਰੱਕ ਚਾਲਕਾਂ ਦੇ ਸੌਣ ਲਈ ਬਿਸਤਰੇ ਲਾਏ ਹੋਏ ਸਨ ਜੋ ਪੂਰੀ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣ ਸੀ।

ਡਰਾਈਵਿੰਗ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 

ਜਦੋਂ ਤੁਸੀਂ ਆਪਣੀਆਂ ਛੁੱਟੀਆਂ ਦਾ ਪੂਰਾ ਇਸਤੇਮਾਲ ਕਰਨਾ ਚਾਹੁੰਦੇ ਹੋ।  ਡਰਾਈਵਿੰਗ ਆਪਣੇ ਆਪ ਵਿਚ ਇਕ ਸ਼ਾਨਦਾਰ ਅਨੁਭਵ ਹੈ  ਪਰ ਕਦੇ-ਕਦੇ ਥੋਡ਼੍ਹੀ ਜਿਹੀ ਲਾਪ੍ਰਵਾਹੀ ਇਕ ਵੱਡੇ ਹਾਦਸੇ ਨੂੰ ਦਾਵਤ ਦੇ ਦਿੰਦੀ ਹੈ ਜਿਸ ਵਿਚ ਕਈ ਲੋਕ ਆਪਣੀ ਜਾਨ ਤੱਕ ਗਵਾ ਬੈਠਦੇ ਹਨ। ਡਰਾਈਵਿੰਗ ਕਰਦੇ ਸਮੇਂ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ  :
*  ਭੱਜਦੌਡ਼ ਭਰੀ ਜ਼ਿੰਦਗੀ ਵਿਚ ਸੈੱਲ ਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੈ ਪਰ ਕਦੇ ਵੀ ਗੱਡੀ ਡਰਾਈਵਿੰਗ ਕਰਦੇ ਸਮੇਂ ਸੈੱਲ ਫੋਨ ਦਾ ਇਸਤੇਮਾਲ ਨਾ ਕਰੋ।
*  ਆਦਮੀਆਂ ਦੇ ਬਰਾਬਰ ਅੌਰਤਾਂ ਵੀ ਡਰਾਈਵਿੰਗ ਵਿਚ ਪਿੱਛੇ ਨਹੀਂ ਹਨ ਪਰ ਉਨ੍ਹਾਂ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਡਰਾੲੀਵਿੰਗ ਕਰਦੇ ਸਮੇਂ ਵਾਲ ਸੰਵਾਰਨਾ, ਮੇਕਅਪ ਕਰਨਾ ਅਤੇ ਮਿਊਜ਼ਿਕ ਸਿਸਟਮ ਨੂੰ ਆਪ੍ਰੇਟ ਨਹੀਂ ਕਰਨਾ ਚਾਹੀਦਾ ਹੈ।  
*  ਗੱਡੀ ਚਲਾਉਂਦੇ ਸਮੇਂ ਕਦੇ ਵੀ ਡੈਸ਼ ਬੋਰਡ ’ਤੇ ਪੀਣ ਵਾਲਾ ਪਦਾਰਥ ਨਾ ਰੱਖੋ।
 *  ਵਾਹਨ ਚਲਾਉਂਦੇ ਸਮੇਂ ਕਿਸੇ ਵੀ ਖਾਣ ਪੀਣ ਦੀ ਚੀਜ਼ ਦਾ ਇਸਤੇਮਾਲ ਨਾ ਕਰੋ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਵਾਹਨ ਨੂੰ ਸਡ਼ਕ ਦੀ ਸਾਈਡ ’ਤੇ ਰੋਕ ਲਓ।
 *  ਵਾਹਨ ਚਲਾਉਂਦੇ ਸਮੇਂ ਮਿਊਜ਼ਿਕ ਸੁਣਨ ਲਈ ਹੈੱਡ ਫੋਨ ਦਾ ਇਸਤੇਮਾਲ ਨਾ ਕਰੋ ਤਾਂਕਿ ਪਿੱਛੇ ਤੋਂ ਓਵਰ ਟੇਕ ਕਰਨ ਵਾਲੇ ਵਾਹਨ ਦਾ ਹਾਰਨ ਸੁਣਿਆ ਜਾ ਸਕੇ।  
 *  ਜੇਕਰ ਤੁਸੀਂ ਬੱਚਿਆਂ ਦੇ ਨਾਲ ਸਫਰ ਕਰ ਰਹੇ ਹੋ ਤਾਂ ਉਨ੍ਹਾਂ ਨੂੰ ਸੀਟ ਬੈਲਟ ਜ਼ਰੂਰ ਬੰਨ੍ਹੋ।
 *  ਗੱਡੀ ਚਲਾਉਂਦੇ ਸਮੇਂ ਸਿਗਰਟ ਅਤੇ ਸ਼ਰਾਬ ਪੀਣ ਤੋਂ ਸਖਤ ਪ੍ਰਹੇਜ਼ ਕਰੋ ਕਿਉਂਕਿ ਨਸ਼ੇ ਵਿਚ ਕਈ ਵਾਰ ਤੁਸੀਂ ਉਹ ਕਰ ਜਾਂਦੇ ਹੋ ਜੋ ਗੱਡੀ ਵਿਚ ਬੈਠੇ ਹੋਰ ਲੋਕਾਂ ਲਈ ਵੀ ਨੁਕਸਾਨਦੇਹ ਸਾਬਤ ਹੋ ਜਾਂਦਾ ਹੈ।  
 *  ਗੱਡੀ ਚਲਾਉਂਦੇ ਸਮੇਂ ਪਿਛਲੀ ਸੀਟ ’ਤੇ ਪਈ ਕੋਈ ਵੀ ਚੀਜ਼ ਚੁੱਕਣ ਦੀ ਕੋਸ਼ਿਸ਼ ਨਾ ਕਰੋ ਜਿਸ ਦੇ ਨਾਲ ਤੁਹਾਡਾ ਧਿਆਨ ਭਟਕ ਸਕਦਾ ਹੈ।
 *  ਗੱਡੀ ਚਲਾਉਂਦੇ ਸਮੇਂ ਚਾਰੇ ਪਾਸੇ ਦੇ ਮਾਹੌਲ ਤੋਂ ਸੰਵੇਦਨਸ਼ੀਲ ਰਹੋ ਅਤੇ ਕਿਸੇ ਵੀ ਆਕਰਸ਼ਕ ਚੀਜ਼  ਵੱਲ ਲਗਾਤਾਰ ਧਿਆਨ ਨਾ ਦਿਓ ।
 *  ਡਰਾਈਵਿੰਗ ਤੋਂ ਪਹਿਲਾਂ ਪੂਰੀ ਤਰ੍ਹਾਂ ਨੀਂਦ ਲਓ ਅਤੇ ਹਲਕਾ ਖਾਣਾ ਖਾਓ।
 *  ਥਕਾਵਟ ਮਹਿਸੂਸ ਹੋਣ ’ਤੇ ਗੱਡੀ ਨੂੰ ਸਡ਼ਕ ਕੰਢ ਰੋਕ ਦਿਓ ਅਤੇ ਕੁਝ ਦੇਰ ਤੱਕ ਪੈਦਲ ਚੱਲੋ।
 *  ਜੇਕਰ ਤੁਹਾਡੇ ਨਾਲ ਕੋਈ ਬੈਠਾ ਹੋਇਆ ਹੈ ਤਾਂ ਵਾਹਨ ਚਲਾਉਣ ਦੀ ਜ਼ਿੰਮੇਵਾਰੀ ਉਸ ਦੇ ਨਾਲ ਵੰਡੋਂ ਤਾਂਕਿ ਗੱਡੀ ਚਲਾਉਂਦੇ ਸਮੇਂ ਉਹ ਆਪ ’ਤੇ ਨਜ਼ਰ ਰੱਖੇ।
 *  ਬਿਨਾਂ ਐਮਰਜੈਂਸੀ ਗੱਡੀ ਸਡ਼ਕ ਕੰਢੇ ਪਾਰਕ ਨਾ ਕਰੋ।
 *  ਜੇਕਰ ਤੁਸੀਂ ਕਿਸੇ ਦਾ ਵਾਹਨ ਚਲਾ ਰਹੇ ਹੋ ਤਾਂ ਸਫਰ ’ਤੇ ਜਾਣ ਤੋਂ ਕਰੀਬ 15 ਮਿੰਟ ਤੱਕ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਓ।
 *  ਲੰਬੇ ਸਫਰ ’ਤੇ ਜਾਣ ਤੋਂਂ ਪਹਿਲਾਂ ਆਪਣੇ ਵਾਹਨ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਵਾਓ।
 


Related News