ਐਮਰਜੈਂਸੀ ’ਚ ਐਕਸੀਡੈਂਟ ਕੇਸਾਂ ਲਈ ਨਹੀਂ ਹੈ ਖੂਨ ਅਤੇ ਦਵਾਈਆਂ ਦਾ ਇੰਤਜ਼ਾਮ

06/19/2018 6:13:24 AM

 ਅੰਮ੍ਰਿਤਸਰ,   (ਦਲਜੀਤ ਸ਼ਰਮਾ)-  ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ’ਚ ਐਕਸੀਡੈਂਟ ਦੌਰਾਨ ਗੰਭੀਰ ਜ਼ਖਮੀ ਮਰੀਜ਼ਾਂ ਲਈ ਨਾ ਤਾਂ ਖੂਨ ਦਾ ਇੰਤਜ਼ਾਮ ਹੈ  ਤੇ ਨਾ ਹੀ ਮੁਫਤ ਮਿਲਣ ਵਾਲੀਆਂ ਦਵਾਈਆਂ ਦਾ। ਐਮਰਜੈਂਸੀ ਵਿਚ ਬੀਤੀ ਰਾਤ ਆਏ ਇਕ ਮਰੀਜ਼ ਨੂੰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਫੋਨ ਕੀਤੇ ਜਾਣ ਦੇ ਬਾਵਜੂਦ ਜਿਥੇ ਸਰਕਾਰੀ ਬਲੱਡ ਬੈਂਕ ਤੋਂ ਖੂਨ ਮੁਹੱਈਆ ਨਹੀਂ ਹੋਇਆ ਉਥੇ ਹੀ ਐਮਰਜੈਂਸੀ ਵਿਚ ਇਲਾਜ ਦੌਰਾਨ ਕੋਈ ਵੀ ਮੁਫਤ ਦਵਾਈ ਨਾ ਦੇ ਕੇ ਸਾਰੀਆਂ ਦਵਾਈਆਂ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਮੰਗਵਾਈਆਂ ਗਈਆਂ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਾ ਤਰਕ ਹੈ ਕਿ ਐਮਰਜੈਂਸੀ ਵਿਚ ਜਿਹਡ਼ੀ ਦਵਾਈ ਹੋਵੇਗੀ ਉਹ ਹੀ ਦਿੱਤੀਆਂ ਜਾਂਦੀਆਂ ਹਨ ਬਾਕੀ ਦਵਾਈ ਪਿੱਛੋਂ ਨਹੀਂ ਆਵੇਗੀ ਤਾਂ ਉਹ ਵੀ ਕੀ ਕਰ ਸਕਦੇ ਹਨ। 
 ®ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਵਾਸੀ ਅੰਮ੍ਰਿਤਸਰ ਦਾ ਬੀਤੀ ਰਾਤ ਤਰਨਤਾਰਨ ਰੋਡ ’ਤੇ ਐਕਸੀਡੈਂਟ ਹੋ ਗਿਆ। ਇਸ ਦੌਰਾਨ ਉਸ ਨੂੰ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ। ਸਥਾਨਕ ਰਾਹਗੀਰਾਂ ਵੱਲੋਂ ਤੁਰੰਤ 108 ਐਂਬੂਲੈਂਸ ਦੇ ਰਾਹੀਂ ਅਸ਼ਵਨੀ ਕੁਮਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ। ਮਰੀਜ਼ ਦੇ ਨਾਲ ਹਸਪਤਾਲ ਆਏ ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਅਤੇ ਸਮਾਜ ਸੇਵਕ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਐਕਸੀਡੈਂਟ ਦੌਰਾਨ ਜ਼ਿਆਦਾ ਖੂਨ ਵਗਣ ਕਾਰਨ ਅਸ਼ਵਨੀ ਦੇ ਸਰੀਰ ਵਿਚ ਸਿਰਫ ਪੰਜ ਗ੍ਰਾਮ ਖੂਨ ਰਹਿ ਗਿਆ। ਐਮਰਜੈਂਸੀ ਵਿਚ ਤਾਇਨਾਤ ਡਾਕਟਰਾਂ ਨੇ ਪਹਿਲਾਂ ਤਾਂ ਸਾਰੀਆਂ ਦਵਾਈਆਂ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਮੰਗਵਾਈਆਂ ਅਤੇ ਬਾਅਦ ਵਿਚ ਹਸਪਤਾਲ ’ਚ ਸਥਿਤ ਸਰਕਾਰੀ ਬਲੱਡ ਬੈਂਕ ਤੋਂ ਏ. ਬੀ. ਪਾਜ਼ੀਟਿਵ ਖੂਨ ਤੁਰੰਤ ਲਿਆਉਣ ਲਈ ਕਿਹਾ ਗਿਆ।
 ਲਾਲੀ ਅਤੇ ਸ਼ਰਮਾ ਨੇ ਦੱਸਿਆ ਕਿ ਜਦੋਂ ਬਲੱਡ ਬੈਂਕ ਵਿਚ ਖੂਨ ਲੈਣ ਲਈ ਮਰੀਜ਼ ਦੇ ਵਾਰਿਸ ਗਏ ਤਾਂ  ਉਥੇ ਤਾੲਿਨਾਤ ਮੁਲਾਜ਼ਮ ਨੇ ਸਪੱਸ਼ਟ ਕਹਿ ਦਿੱਤਾ ਕਿ ਉਨ੍ਹਾਂ ਕੋਲ ਸਬੰਧਤ ਗਰੁੱਪ ਦਾ ਖੂਨ ਨਹੀਂ ਹੈ। ਪਰਿਵਾਰ ਵੱਲੋਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਨਾਲ ਵੀ ਮੌਕੇ ’ਤੇ ਬਲੱਡ ਬੈਂਕ ਦੇ ਮੁਲਾਜ਼ਮਾਂ ਨਾਲ ਗੱਲ ਕਰਵਾਈ ਗਈ ਪਰ ਫਿਰ ਖੂਨ ਉਨ੍ਹਾਂ ਨੂੰ ਨਹੀਂ ਮਿਲਿਆ। ਅੱਧੀ ਰਾਤ ਨੂੰ ਉਹ ਬਲੱਡ ਲੈਣ ਦੇ ਲਈ ਸ਼ਹਿਰ ਦੀਆਂ ਵੱਖ-ਵੱਖ ਬਲੱਡ ਬੈਂਕਾਂ ਦਾ ਦੌਰਾ ਕਰਦੇ ਰਹੇ ਅਤੇ ਭਾਰੀ ਜਦੋ-ਜਹਿਦ  ਤੋਂ ਬਾਅਦ ਖੂਨ ਮੁਹੱਈਆ ਹੋਣ ’ਤੇ ਮਰੀਜ਼ ਨੂੰ ਖੂਨ ਚਡ਼੍ਹਾਇਆ ਗਿਆ।
 ®ਉਨ੍ਹਾਂ ਕਿਹਾ ਕਿ ਵੱਖ -ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਖੂਨ ਦਾਨੀ ਸੱਜਣਾਂ ਵੱਲੋਂ ਕੈਂਪਾਂ ਰਾਹੀਂ ਸੈਂਕਡ਼ੇ ਦਰਜਨ ਖੂਨ ਯੂਨਿਟ ਹਸਪਤਾਲ ਦੀ ਬਲੱਡ ਬੈਂਕ ਨੂੰ ਦਿੱਤੇ ਜਾਂਦੇ ਹਨ ਪਰ ਪਤਾ ਨਹੀਂ ਫਿਰ ਵੀ ਕਿਉਂ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਜ਼ਰੂਰਤ ਸਮੇਂ ਖੂਨ ਨਹੀਂ ਮਿਲ ਰਿਹਾ ਹੈ। ਜੇਕਰ ਜ਼ਿਲੇ ਵਿਚ ਕਿਤੇ ਵੱਡੀ ਐਮਰਜੈਂਸੀ ਆ ਜਾਵੇ ਤਾਂ ਹਸਪਤਾਲ ਦੇ ਮਾਡ਼ੇ ਪ੍ਰਬੰਧਾਂ ਕਾਰਨ ਕਈ ਮਹੱਤਵਪੂਰਨ ਜ਼ਿੰਦਗੀਆਂ ਖੂਨ ਦੀ ਘਾਟ ਕਾਰਨ ਹੀ ਦਮ ਤੋਡ਼ ਜਾਣਗੀਆਂ। ਹਸਪਤਾਲ ਵਿਚ ਮਰੀਜ਼ਾਂ ਦਾ  ਸ਼ੋਸ਼ਣ ਹੋ ਰਿਹਾ ਹੈ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
 ਜੇ  ਦਵਾਈ  ਿਪੱਛੋਂ  ਹੀ  ਨਹੀਂ   ਅਾਵੇਗੀ  ਤਾਂ   ਅਸੀਂ   ਕਿਥੋਂ ਦੇ ਦੇਵਾਂਗੇ : ਮੈਡੀਕਲ ਸੁਪਰਡੈਂਟ 
 ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਨਾਲ ਜਦੋਂ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਚ ਜਿਹਡ਼ੀ ਦਵਾਈ ਹੁੰਦੀ ਹੈ ਉਹ ਦਿੱਤੀ ਜਾਂਦੀ ਹੈ, ਬਾਕੀ ਪਿੱਛੋਂ ਦਵਾਈ ਨਹੀਂ ਆਵੇਗੀ ਤਾਂ ਅਸੀਂ ਕਿੱਥੋਂ ਦੇ ਦੇਵਾਂਗੇ। ਬਲੱਡ ਬੈਂਕ ਵਿਚ ਐਮਰਜੈਂਸੀ ਮਰੀਜ਼ਾਂ ਨੂੰ ਖੂਨ ਮਿਲਦਾ ਹੈ ਪਰ ਹੁਣ ਖੂਨ ਦੀ ਮੰਗ ਜ਼ਿਆਦਾ ਹੋਣ ਕਾਰਨ ਏ.ਬੀ.ਪਾਜ਼ੀਟਿਵ ਖੂਨ ਖਤਮ ਹੋ ਗਿਆ, ਇਸ ਕਰ ਕੇ ਸਬੰਧਤ ਮਰੀਜ਼ ਨੂੰ ਖੂਨ ਨਹੀਂ ਮਿਲਿਆ।
 


Related News