ਮੈਡੀਕਲ ਸਟੋਰ ਦੀ ਭੰਨ ਤੋਡ਼ ਕਰਨ ਵਾਲੇ ਤਿੰਨ ਵਿਅਕਤੀਆਂ ’ਚੋਂ ਇਕ ਗ੍ਰਿਫ਼ਤਾਰ

06/19/2018 5:57:29 AM

ਹਰਸ਼ਾ ਛੀਨਾ,  (ਨਿਰਵੈਲ)-  ਪੁਲਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਓਠੀਆਂ ਵਿਖੇ ਮੈਡੀਕਲ ਸਟੋਰ ਦੀ ਦੁਕਾਨ ਦੀ ਇਮਾਰਤ ਦੇ ਮਾਲਕਾਂ ਵੱਲੋਂ ਕਰੀਬ 4 ਸਾਲ ਪਹਿਲਾਂ ਕਿਰਾਏਦਾਰ ਨੂੰ ਦੁਕਾਨ ਵਿਚੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ ਸੀ ਤੇ ਉਕਤ ਮੈਡੀਕਲ ਸਟੋਰ ਦਾ ਸਾਮਾਨ ਵੀ ਲੈ ਗਏ ਸਨ। ਉਸ ਮੌਕੇ ਪੁਲਸ ਵੱਲੋਂ ਕਾਰਵਾਈ ਕਰਦਿਆਂ ਦੁਕਾਨ ਦੇ ਮਾਲਕ ਤੇ ਉਸ ਦੇ ਦੋ ਪੁੱਤਰਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜੋ ਸਿਆਸੀ ਦਬਾਅ ਹੇਠ ਪੁਲਸ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਇਸ ਮਾਮਲੇ ਵਿਚ ਅਦਾਲਤੀ ਹੁਕਮਾਂ ਤਹਿਤ ਦੋਬਾਰਾ ਜਾਂਚ ਪਡ਼ਤਾਲ ਕਰਨ ਉਪਰੰਤ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੁਕਾਨ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਥਾਣਾ ਰਾਜਾਸਾਂਸੀ ਦੇ ਮੁੱਖੀ ਸਬ ਇੰਸ. ਸੁਖਜਿੰਦਰ ਸਿੰਘ ਖਹਿਰਾ ਤੇ ਥਾਣੇਦਾਰ ਦਿਲਬਾਗ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ  ਡਾ. ਗੁਰਵਿੰਦਰ ਸਿੰਘ ਦੇ ਭਰਾ ਸੁਖਰਾਜ ਸਿੰਘ ਪੁੱਤਰ ਸੱਜਣ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜੋ ਉਸ ਵੇਲੇ ਉਕਤ ਦੁਕਾਨ ਮਾਲਕਾਂ ਵੱਲੋਂ ਸਿਆਸੀ ਪਹੁੰਚ ਕਰਕੇ ਰੱਦ ਕਰਵਾ ਲਿਆ ਸੀ । ਥਾਣਾ ਮੁੱਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੱਜ ਸ਼ਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜਦਕਿ ਉਸ ਦੇ ਪੁੱਤਰ  ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।
 


Related News