ਯੂਥ ਕਾਂਗਰਸ ਨੇ ਰੋਹ ਦਾ ਪ੍ਰਗਟਾਵਾ ਕਰਦਿਆਂ ਕੀਤਾ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ

06/19/2018 5:49:20 AM

 ਅਜਨਾਲਾ,  (ਬਾਠ)-  ਸ਼ਹਿਰੀ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਹਲਕਾ ਅਜਨਾਲਾ ਮਾਮਲਿਆਂ ਦੇ ਇੰਚਾਰਜ਼ ਸ. ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਦੇ ਰੋਸ ’ਚ ਅੱਜ ਇਥੇ ਵਾਰਡ ਨੰ. 6 ਪ੍ਰਧਾਨ ਸੰਨ੍ਹੀ ਨਿੱਝਰ, ਵਾਰਡ ਨੰ. 9 ਦੇ ਯੂਥ ਕਾਂਗਰਸੀ ਆਗੂ ਅੰਮ੍ਰਿਤ ਸਿੰਘ ਰੰਧਾਵਾ (ਭੱਖਾ), ਮਨਬੀਰ ਸਿੰਘ ਲੱਕੀ ਨਿੱਝਰ, ਪਵਨ ਵਾਸਦੇਵ ਅਜਨਾਲਾ ਤੇ ਸੁਨੀਲ ਅਜਨਾਲਾ ਵਾਰਡ ਨੰ. 1 ਦੀ ਸਾਂਝੀ ਅਗਵਾਈ ’ਚ ਸਥਾਨਕ ਸਾਈ ਮੰਦਰ ਚੌਕ ’ਚ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਰੋਸ ਮਾਰਚ ਤੇ ਮੁਜ਼ਾਹਰਾ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫੂਕ ਪਿੱਟ-ਸਿਆਪਾ ਕੀਤਾ। 
ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਬੇਲੋਡ਼ਾ ਵਾਧਾ ਕਰ ਕੇ ਦੇਸ਼ ਦੀ ਆਮ ਜਨਤਾ ’ਤੇ ਵਾਧੂ ਬੋਝ ਪਾਇਆ ਹੈ ਅਤੇ ਅਾਸਮਾਨ ਚੜ੍ਹੀਆਂ ਘਰੇਲੂ ਵਸਤਾਂ ਦੀਆਂ ਕੀਮਤਾਂ ਨੇ ਕਿਸਾਨਾਂ ਤੇ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬੈਂਕਿੰਗ ਘਪਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਅਤੇ ਸਿਵਾਏ ਦੇਸ਼ ਦੀ ਜਨਤਾ ’ਤੇ ਬੇਲੋਡ਼ੇ ਟੈਕਸ ਥੋਪਣ ਤੋਂ ਇਲਾਵਾ ਕੋਈ ਵੀ ਵਿਕਾਸ ਕੰਮ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋੋਣਾਂ ’ਚ ਲੋਕ ਵੋਟ ਸ਼ਕਤੀ ਰਾਹੀਂ ਮੋਦੀ ਸਰਕਾਰ ਦਾ ਤਖਤਾ ਪਲਟਾ ਕੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ’ਚ ਵਿਸ਼ਵਾਸ ਪ੍ਰਗਟਉਣਗੇ।
 ਇਸ ਮੌਕੇ  ਹਰਮਨ ਬਾਠ, ਬਿਕਰਮ ਮਾਨ, ਮੇਜਰ ਪਵਾਰ ਲੱਖੂਵਾਲ, ਹੁਸਨ ਨਿੱਝਰ, ਕੰਵਲ ਅਜਨਾਲਾ, ਵਿਸ਼ਾਲ ਹਕੀਮਪੁਰੀਆ, ਗੁਰਵਿੰਦਰ ਢਿੱਲੋਂ, ਪ੍ਰਦੀਪ ਭੱਖਾ, ਬਾਦਲ ਅਜਨਾਲਾ, ਰਾਣਾ ਜਗਦੇਵ ਆਦਿ ਹਾਜ਼ਰ ਸਨ।
 


Related News