ਡਿਊਟੀ ਮੈਜਿਸਟਰੇਟ ਨੇ ਤਾਲਾ ਤੁਡ਼ਵਾ ਕੇ ਦਿਵਾਇਆ ਨਵੇਂ ਚੈਂਬਰ ਦਾ ਕਬਜ਼ਾ

06/19/2018 5:52:50 AM

 ਅੰਮ੍ਰਿਤਸਰ,  (ਮਹਿੰਦਰ)-  ਸਥਾਨਕ ਜ਼ਿਲਾ ਕਚਿਹਰੀ ਦੇ ਰਜਿਸਟਰੀ ਦਫ਼ਤਰ  ਅਤੇ ਸਬ-ਰਜਿਸਟਰਾਰ ਅੰਮ੍ਰਿਤਸਰ-2 ਦੇ ਬਿਲਕੁੱਲ ਸਾਹਮਣੇ ਸਥਿਤ ਚੈਂਬਰ ਨੰਬਰ 111, ਜੋ ਕਿ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦੇ ਘੇਰੇ ਵਿਚ ਰਹਿੰਦੇ ਹੋਏ ਚਰਚਾ ਦਾ ਵਿਸ਼ਾ ਬਣੇ ਹੋਣ  ਕਾਰਨ ਬੰਦ ਸੀ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਹੁਕਮਾਂ ਅਨੁਸਾਰ ਇਹ ਚੈਂਬਰ 2 ਅਜਿਹੇ ਨਵੇਂ ਅਲਾਟੀਆਂ ਨੂੰ ਅਲਾਟ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਅੱਜ ਤੋਂ ਕਰੀਬ 14 ਸਾਲ ਪਹਿਲਾਂ ਸਾਲ 2004 ਵਿਚ ਚੈਂਬਰ ਹਾਸਲ ਕਰਨ ਲਈ ਬਿਨੈ  ਦਿਤਾ ਰੱਖਿਆ ਸੀ। ਪਿਛਲੇ ਕਈ ਸਾਲਾਂ ਤੋਂ ਬੰਦ ਪਏ ਇਸ ਚੈਂਬਰ ਦਾ ਨਵੇਂ ਅਲਾਟੀਆਂ ਨੂੰ ਕਬਜ਼ਾ ਦਿਵਾਉਣ ਲਈ ਡੀ. ਸੀ. ਸੰਘਾ ਦੇ ਹੁਕਮਾਂ ਅਨੁਸਾਰ ਡਿਊਟੀ ਮੈਜਿਸਟਰੇਟ-ਕਮ-ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਦੀ ਹਾਜ਼ਰੀ ਵਿਚ ਪੁਲਸ ਨੇ ਬੰਦ ਪਏ ਇਸ ਚੈਂਬਰ ਦਾ ਤਾਲਾ ਤੁਡ਼ਵਾ ਕੇ ਨਵੇਂ ਦੋਨਾਂ ਅਲਾਟੀਆਂ ਨੂੰ ਇਸ ਚੈਂਬਰ ਦਾ ਮੌਕਾ ’ਤੇ ਕਬਜ਼ਾ ਦਿਵਾਇਆ।  
 ®ਵਰਣਨਯੋਗ ਹੈ ਕਿ ਜ਼ਿਲਾ ਕਚਿਹਰੀ ਤੇ ਤਹਿਸੀਲ ਕੰਪਲੈਕਸ ਵਿਚ ਚੈਂਬਰ ਹਾਸਲ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਕਈ ਲੋਕ ਭੱਜ-ਦੌਡ਼ ਕਰਦੇ ਅਾ ਰਹੇ ਹਨ। ਡੀ. ਸੀ. ਦਫਤਰ ਤੋੋਂ ਰਿਟਾਇਰ ਹੋਏ ਇਕ ਕਰਮਚਾਰੀ ਵੱਲੋਂ ਇਸ ਚੈਂਬਰ ਵਾਲੀ ਜਗ੍ਹਾ ਅਲਾਟ ਕਰਵਾਈ ਗਈ ਸੀ,  ਜਿਸ ’ਤੇ ਚੈਂਬਰ ਬਣਾਉਣ ਦੇ ਬਾਅਦ ਉਸ ਦੇ ਵੱਲੋਂ ਇਹੀ ਚੈਂਬਰ ਅੱਗੇ ਕਿਸੇ ਕੋਲ ਵੇਚ ਦਿੱਤਾ ਗਿਆ ਸੀ। ਜਿਸ ਦੇ ਬਾਅਦ ਇਹ ਚੈਂਬਰ ਵਿਵਾਦਾਂ ਦੇ ਘੇਰੇ ਵਿਚ ਚੱਲ ਰਿਹਾ ਸੀ। 
 


Related News