ਕਾਂਗਰਸੀਆਂ ਨੇ ਫੂਕੇ ਮੋਦੀ ਦੇ ਪੁਤਲੇ

06/19/2018 5:54:06 AM

ਨਡਾਲਾ, (ਸ਼ਰਮਾ)- ਤੇਲ ਦੀਆਂ ਕੀਮਤਾਂ 'ਚ ਕੀਤੇ ਭਾਰੀ ਵਾਧੇ ਖਿਲਾਫ ਪਿੰਡ ਦਮੂਲੀਆਂ ਦੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ 'ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। 
ਸਾਬਕਾ ਵਾਈਸ ਚੇਅਰਮੈਨ ਪ੍ਰੀਤਮ ਸਿੰਘ ਚੀਮਾ, ਵਣਜਾਰਾ ਸਭਾ ਦੇ ਪ੍ਰਧਾਨ ਤੇਜਾ ਸਿੰਘ ਵੰਝਰਾਵਤ, ਸਤਨਾਮ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਮਤਾਂ ਨੂੰ ਆਪਣੇ ਢੰਗ ਤਰੀਕਿਆਂ ਨਾਲ ਸਥਿਰ ਰੱਖਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਸਾਲਾਂ ਦੇ ਰਾਜ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹਰ ਖੇਤਰ 'ਚ ਵਧੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗੀ ਲੋਕਾਂ ਦਾ ਬੁਰਾ ਹਾਲ ਕੀਤਾ ਹੈ। ਮੋਦੀ ਚੋਣਾਂ ਨੇੜੇ ਵੇਖ ਲੋਕਾਂ ਨੂੰ ਨਵੇਂ ਸਬਜ਼ ਬਾਗ ਦਿਖਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਵਰਗ ਦੇ ਲੋਕਾਂ, ਕਿਸਾਨਾਂ, ਟਰਾਂਸਪੋਟਰਾਂ ਦੀ ਸਮਰੱਥਾ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੇਲ ਦੀਆਂ ਕੀਮਤਾਂ 'ਚ ਕਮੀ ਨਾ ਕੀਤੀ ਤਾਂ ਕਾਂਗਰਸ ਵਲੋਂ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ। 
ਇਸ ਮੌਕੇ ਸਰਪੰਚ ਬਾਜ਼ੀਗਰ ਬਸਤੀ ਮਨੋਹਰ ਲਾਲ, ਅਨੋਖ ਸਿੰਘ ਸਾਹੀ, ਦਵਿੰਦਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਹਰਦੇਵ ਸਿੰਘ, ਜਗੀਰ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਨੀਟਾ, ਦਰਸ਼ਨ ਸਿੰਘ ਮਾਡਲ ਟਾਊਨ, ਅਤੇ ਡਾਲਾ ਵਿਚ ਪੁਤਲਾ ਸਾੜਨ ਸਮੇਂ ਮੋਹਨ ਸਿੰਘ ਡਾਲਾ, ਜਤਿੰਦਰ ਸਿੰਘ  ਡਾਲਾ, ਸੁਰਜੀਤ ਸਿੰਘ, ਨਿਰਮਲ ਸਿੰਘ ਬਾਜਵਾ ਪਲਵਿੰਦਰ ਸਿੰਘ, ਤਰਲੋਕ ਸਿੰਘ, ਕੁਲਵੰਤ ਸਿੰਘ ਬਾਜਵਾ ਤੇ ਹੋਰ ਸੈਂਕੜੇ ਵਰਕਰ ਹਾਜ਼ਰ ਸਨ।
PunjabKesari
ਸੁਲਤਾਨਪੁਰ ਲੋਧੀ, (ਧੰਜੂ)- ਭਾਜਪਾ ਦੀ ਜਦੋਂ ਵੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਕਿਸਾਨਾਂ ਤੇ ਗਰੀਬਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਹ ਸ਼ਬਦ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਨਗਰ ਤਲਵੰਡੀ ਚੌਧਰੀਆਂ ਵਿਖੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਸਮੇਂ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਦੇਸ਼ ਨੂੰ ਆਰਥਿਕ ਪੱਖੋਂ ਬਹੁਤ ਕਮਜ਼ੋਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠੇ ਭਾਸ਼ਣ ਸੁਣ ਕੇ ਦੇਸ਼ ਵਾਸੀ ਅੱਕ ਚੁੱਕੇ ਹਨ। ਹੁਣ ਕਿਸਾਨਾਂ ਦੀਆਂ ਜ਼ਮੀਨਾਂ ਜੋ ਲੰਬੇ ਸਮੇਂ ਤੋਂ ਵਾਹੀ ਕਰ ਕੇ ਆਪਣਾ ਪੇਟ ਪਾਲ ਰਹੇ ਹਨ, ਉਨ੍ਹਾਂ ਕੋਲੋਂ ਮੋਦੀ ਸਰਕਾਰ ਜ਼ਮੀਨਾਂ ਧੱਕੇ ਨਾਲ ਖੋਹ ਰਹੀ ਹੈ। ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧ ਕਰ ਰਹੇ ਹਨ। 
ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਲੱਡੂ, ਸਾਬਕਾ ਪੰਚਾਇਤ ਅਫਸਰ ਪ੍ਰੇਮ ਕੁਮਾਰ, ਰਾਜ ਵਰਮਾ, ਜਥੇਦਾਰ ਬਖਸ਼ੀਸ਼ ਸਿੰਘ ਬਿੱਲਾ, ਵਿੱਕੀ ਪ੍ਰਧਾਨ, ਰੁਪਿੰਦਰਜੀਤ ਸੇਠੀ, ਅਸ਼ੋਕ ਕੁਮਾਰ, ਪੰਚਾਇਤ ਮੈਂਬਰ ਸੁਖਦੇਵ ਲਾਲ, ਮਾ. ਗੁਰਦੀਪ ਸਿੰਘ, ਡਾ. ਸ਼ਿੰਗਾਰਾ ਸਿੰਘ, ਚਰਨਜੀਤ ਸਿੰਘ ਸਾਬਕਾ ਬੀ. ਪੀ. ਈ. ਓ., ਹਰਨੇਕ ਸਿੰਘ, ਰਮੇਸ਼ ਡਡਵਿੰਡੀ ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਰਣਜੀਤ ਸਿੰਘ ਨੰਡਾ, ਪ੍ਰਧਾਨ ਬਲਜੀਤ ਸਿੰਘ ਬੱਬ, ਜੀਤ ਸਿੰਘ, ਸਰਪੰਚ ਜਸਵਿੰਦਰ ਸਿੰਘ, ਸਰਪੰਚ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਸੌਂਦ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੌਹਲ, ਹਰਜੀਤ ਸਿੰਘ ਰਾਣਾ, ਸਾਬਕਾ ਪ੍ਰਧਾਨ ਲਾਲ ਸਿੰਘ, ਹਰਨੇਕ ਸਿੰਘ, ਸ਼ੇਰ ਸਿੰਘ ਮਸੀਤਾਂ, ਰਘਬੀਰ ਸਿੰਘ ਸੈਦਪੁਰ, ਅਵਤਾਰ ਸਿੰਘ ਮੱਲ੍ਹੀ, ਬਲਦੇਵ ਸਿੰਘ ਦੇਬੂ ਅਤੇ ਇਲਾਕਾ ਨਿਵਾਸੀਆਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।


Related News