ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਕਾਂਗਰਸੀਆਂ ਲਾਇਆ ਧਰਨਾ

06/19/2018 5:44:45 AM

ਬਾਰਨ, (ਇੰਦਰ ਖਰੋੜ)- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਅਤੇ ਲੋਕ-ਮਾਰੂ ਨੀਤੀਆਂ ਖਿਲਾਫ਼ ਕਾਂਗਰਸ ਵੱਲੋਂ ਮੋਦੀ ਸਰਕਾਰ ਵਿਰੁੱਧ ਪਿੰਡ ਪੱਧਰ 'ਤੇ ਰੋਸ ਮੁਜ਼ਾਹਰਿਆਂ ਦੀ ਲੜੀ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਮੋਹਿਤ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ. ਏ. ਬਹਾਦਰ ਖਾਨ ਦੀ ਅਗਵਾਈ ਹੇਠ ਪਿੰਡ ਫੱਗਣ ਮਾਜਰਾ ਵਿਖੇ ਕਾਂਗਰਸੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਜਨ-ਜਾਗਰੂਕਤਾ ਤਹਿਤ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਲੋਕਾਂ ਨੇ ਵਧ-ਚੜ੍ਹ ਕੇ ਭਾਗ ਲਿਆ।
ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੀ. ਏ. ਬਹਾਦਰ ਖਾਨ ਨੇ ਕਿਹਾ ਕਿ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਨਿੱਤ-ਦਿਨ ਵਾਧਾ, ਮਹਿੰਗਾਈ ਅਤੇ ਹੋਰ ਮੁਲਾਜ਼ਮ, ਦੁਕਾਨਦਾਰ, ਕਿਸਾਨ, ਗਰੀਬ ਅਤੇ ਮਜ਼ਦੂਰ-ਮਾਰੂ ਨੀਤੀਆਂ ਕਰ ਕੇ ਪੂਰਾ ਦੇਸ਼ ਕਰਜ਼ੇ ਨਾਲ ਝੰਬਿਆ ਪਿਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਧੀਰ ਸਿੰਘ ਖਹਿਰਾ ਐੈੱਮ. ਸੀ., ਗੁਰਕ੍ਰਿਪਾਲ ਸਿੰਘ ਸਰਪੰਚ ਕਸਿਆਣਾ, ਹਰਦੀਪ ਸਿੰਘ ਖਹਿਰਾ ਐੈੱਮ. ਸੀ. ਤੇ ਸੁਵਿੰਦਰ ਸੁੱਖਾ ਆਦਿ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੋਕ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਹੁਣ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਕ 'ਚ ਫਤਵਾ ਦੇ ਕੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ। 
ਇਸ ਮੌਕੇ ਹੁਸ਼ਿਆਰ ਸਿੰਘ ਕੈਦੂਪੁਰ, ਸੇਵਕ ਸਿੰਘ ਝਿੱਲ, ਸਾਬਕਾ ਚੇਅਰਮੈਨ ਸੁਖਪਾਲ ਸਿੰਘ ਸਿੱਧੂਵਾਲ, ਨਾਹਰ ਸਿੰਘ ਮਾਨ ਹਰਦਾਸਪੁਰ, ਬਲਵਿੰਦਰ ਲਚਕਾਣੀ, ਅਮਰਨਾਥ ਪੋਨੀ ਝਿੱਲ, ਰਵੀ ਨੰਦਪੁਰ ਕੇਸ਼ੋ, ਗੁਰਧਿਆਨ ਸਿੰਘ, ਮਨਿੰਦਰ ਮੰਗਾ ਮਾਜਰੀ, ਗੁਰਦੀਪ ਲੰਗ, ਗੁਰਭਜਨ ਮਣਕੂ, ਤਾਰਾ ਦੱਤ, ਰੁਪਿੰਦਰ ਸਿੰਘ, ਇੰਦਰਜੀਤ ਬਾਰਨ, ਰਾਮ ਸਿੰਘ, ਰਾਜ ਕੁਮਾਰ, ਬਹਾਦਰ ਸਿੰਘ, ਗੁਰਜੀਤ ਸਿੰਘ, ਰੋਹਿਤ ਸ਼ਰਮਾ, ਨਾਇਬ ਸਿੰਘ ਤੇ ਬਲਵੀਰ ਖਾਨ ਨੰਦਪੁਰ ਕੇਸ਼ੋ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।ਰੀਠਖੇੜੀ ਦੇ ਬੱਸ ਅੱਡੇ 'ਚ ਵੀ ਕੀਤੀ ਨਾਅਰੇਬਾਜ਼ੀ
ਪਟਿਆਲਾ, (ਇੰਦਰ)-ਹਲਕਾ ਸਨੌਰ ਅਧੀਨ ਪੈਂਦੇ ਪਿੰਡਾਂ ਦੇ ਕਾਂਗਰਸੀਆਂ ਵੱਲੋਂ ਸਰਹਿੰਦ ਰੋਡ ਸਥਿਤ ਰੀਠਖੇੜੀ ਦੇ ਬੱਸ ਅੱਡੇ ਵਿਚ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖਿਲਾਫ਼ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਬੀਤੇ ਇਕ ਸਾਲ ਵਿਚ ਕੇਂਦਰ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ 12 ਰੁਪਏ ਤੋਂ 15 ਰੁਪਏ ਤੱਕ ਕੀਮਤਾਂ ਵਧਾਈਆਂ ਹਨ, ਜੋ ਕਿ ਦੇਸ਼ ਦੇ ਲੋਕਾਂ ਨਾਲ ਧੱਕਾ ਹੈ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਵਪਾਰੀ ਅਤੇ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਉੱਪਰੋਂ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬੇਸ਼ੁਮਾਰ ਵਾਧਾ ਕਰ ਕੇ ਫਾਲਤੂ ਭਾਰ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈ ਕੇ ਆਮ ਜਨਤਾ ਨੂੰ ਰਾਹਤ ਨਾ ਪ੍ਰਦਾਨ ਕੀਤੀ ਤਾਂ ਸਮੁੱਚੇ ਜ਼ਿਲੇ ਵਿਚ ਮੋਦੀ ਸਰਕਾਰ ਖਿਲਾਫ਼ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹਿਣਗੇ। 
ਇਸ ਮੌਕੇ ਕਾਂਗਰਸੀ ਆਗੂ ਅਸ਼ਵਨੀ ਬੱਤਾ, ਸਾਬਕਾ ਚੇਅਰਮੈਨ ਸੁਖਪਾਲ ਸਿੰਘ ਸਿੱਧੂਵਾਲ, ਸੁਖਵਿੰਦਰ ਸਿੰਘ ਰੀਠਖੇੜੀ, ਖਾਨ ਨੰਦਪੁਰ ਕੇਸ਼ੋ ਸਾਬਕਾ ਸਰਪੰਚ, ਨਾਹਰ ਸਿੰਘ ਹਰਦਾਸਪੁਰ, ਜਗਤਾਰ ਸਿੰਘ, ਚਮਕੌਰ ਸਿੰਘ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਗੁਰਦੇਵ ਸਿੰਘ, ਦੀਪ ਸਿੰਘ, ਪ੍ਰਿਤਪਾਲ ਸਿੰਘ, ਲਾਡੀ, ਕੀਮਤੀ ਲਾਲ ਤੇ ਰਾਮ ਸਿੰਘ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।


Related News