ਸਵੱਛ ਭਾਰਤ ਮਿਸ਼ਨ ਦੀ ਨਿਕਲੀ ਫੂਕ

06/19/2018 5:39:23 AM

ਬਾਬਾ ਬਕਾਲਾ ਸਾਹਿਬ,   (ਰਾਕੇਸ਼)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਲਹਿਰ ‘ਸਵੱਛ ਭਾਰਤ ਮਿਸ਼ਨ’ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਲੋਕਾਂ ਦੇ ਘਰਾਂ ਵਿਚ ਪਖਾਨੇ ਬਣਾਉਣ ਲਈ ਪੁੱਟੇ ਗਏ ਟੋਇਆਂ ਨੂੰ ਘਰਾਂ ਵਾਲਿਆਂ ਵੱਲੋਂ ਪੂਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੇ ਇਸ ਸਕੀਮ ਤਹਿਤ ਲੈਟਰੀਨਾਂ ਬਣਾਉਣ ਲਈ ਟੋਏ ਆਪਣੇ ਘਰਾਂ ਦੇ ਮੂਹਰੇ ਪੁੱਟ ਲਏ ਸਨ, ਜਿਸ ਕਾਰਨ ਉਨ੍ਹਾਂ ਦਾ ਲੰਘਣਾ ਵੀ ਮੁਹਾਲ ਹੋ ਚੁੱਕਾ ਸੀ ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਹ ਪਖਾਨੇ ਬਣਾਉਣ ਲਈ ਉਨ੍ਹਾਂ ਦੇ ਖਾਤਿਆਂ ਵਿਚ ਕੋਈ ਪੈਸਾ ਨਹੀਂ ਆਇਆ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਇਨ੍ਹਾਂ ਟੋਇਆਂ ਨੂੰ ਪੂਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਰੀਬੀ ਰੇਖਾ ’ਚ ਆਉਂਦੇ ਹਨ ਅਤੇ ਉਨ੍ਹਾਂ ਦਾ ਨਾਂ ਵੀ ਇਨ੍ਹਾਂ ਪਖਾਨਿਆਂ ਲਈ ਮਨਜ਼ੂਰ ਹੋ ਚੁੱਕਾ ਹੈ ਪਰ ਸਬੰਧਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਉਹ ਸਮੇਂ ਸਿਰ ਲੈਟਰੀਨਾਂ ਬਣਾਉਣ ਦਾ ਕੰਮ ਨਹੀਂ ਕਰਵਾ ਸਕੇ। ਅਜਿਹਾ ਹੋਣ ਨਾਲ ਗਰੀਬ ਲੋਕਾਂ ਦੇ ਮਨਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
 


Related News