ਘਰ ''ਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ ''ਚ 5 ਨਾਮਜ਼ਦ

06/19/2018 5:29:31 AM

ਰਾਜਪੁਰਾ, (ਚਾਵਲਾ)- ਘਰ ਵਿਚ ਦਾਖਲ ਹੋ ਕੇ ਭੈਣ ਤੇ ਭਰਾ ਨਾਲ ਕੁੱਟ-ਮਾਰ, ਘਰ  ਦੇ ਸ਼ੀਸ਼ੇ ਤੋੜਨ ਅਤੇ ਜਾਨੋਂ ਮਾਰ ਦੇਣ ਧਮਕੀਆਂ ਦੇਣ ਦੇ ਇਲਜ਼ਾਮ ਵਿਚ ਥਾਣਾ ਖੇੜੀ ਗੰਡਿਆਂ ਪੁਲਸ ਨੇ ਮਹਿਲਾ ਸਮੇਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪਿੰਡ ਸੈਦ ਖੇੜੀ ਵਾਸੀ ਸਵਰਨ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿੰਡ ਦੇ ਕੁੱਝ ਲੋਕਾਂ ਨੇ ਘਰ 'ਚ ਦਾਖਲ ਹੋ ਕੇ ਉਸ ਦੇ ਭਰਾ ਤੇ ਭੈਣ ਨਾਲ ਕੁੱਟ-ਮਾਰ ਕੀਤੀ ਤੇ ਜਾਨੋਂ ਮਾਰ ਦੇਣ ਕਿ ਧਮਕੀਆਂ ਦਿੱਤੀਆਂ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਵੱਲੋਂ ਜਗਵੀਰ ਸਿੰਘ, ਸੁਖਵੀਰ ਸਿੰਘ, ਚਰਨ ਸਿੰਘ, ਗਗਨ ਅਤੇ ਇਕ ਮਹਿਲਾ ਲਖਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News