ਰੰਜਿਸ਼ ਕਾਰਨ ਵਿਅਕਤੀ ਨੂੰ ਕੀਤਾ ਅਗਵਾ, ਟਰੈਕਟਰ ਵੀ ਲੈ ਗਏ

06/19/2018 5:21:42 AM

ਲੁਧਿਆਣਾ(ਜ.ਬ.)-ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਅਤੇ ਉਸ ਦਾ ਟਰੈਕਟਰ ਵੀ ਚੋਰੀ ਕਰ ਕੇ ਲਿਜਾਣ ਦੇ ਦੋਸ਼ਾਂ ਤਹਿਤ ਥਾਣਾ ਜਮਾਲਪੁਰ ਦੀ ਪੁਲਸ ਨੇ ਕਰੀਬ 5 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੇਸ ਰਾਜ ਪੁੱਤਰ ਸੰਤ ਰਾਮ ਵਾਸੀ ਪਿੰਡ ਮੇਹਲੋਂ, ਲੁਧਿਆਣਾ ਨੇ ਦੱਸਿਆ ਕਿ ਐਤਵਾਰ ਨੂੰ ਉਹ ਅਤੇ ਸ਼ਾਮਦੀਨ ਪੁੱਤਰ ਰੌਸ਼ਨਦੀਨ ਉਸ ਦੇ ਸਵਰਾਜ ਟਰੈਕਟਰ 'ਤੇ ਕੂੰਮਕਲਾਂ ਤੋਂ ਮੇਹਲੋਂ ਵੱਲ ਆ ਰਹੇ ਸੀ। ਪਿੰਡ ਦੇ ਨੇੜੇ ਆ ਕੇ ਇਕ ਚਿੱਟੇ ਰੰਗ ਦੀ ਬਲੈਰੋ ਕਾਰ ਸਵਾਰਾਂ ਨੇ ਉਨ੍ਹਾਂ ਦੇ ਟਰੈਕਟਰ ਦੇ ਅੱਗੇ ਗੱਡੀ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਜਿਨ੍ਹਾਂ ਦੇ ਨਾਲ ਹੀ ਪਿੱਛੇ ਤੋਂ ਇਕ ਬਲੈਰੋ ਕੈਂਪਰ ਆ ਕੇ ਰੁਕੀ, ਜਿਸ 'ਚ ਸਵਾਰ ਭਾਊ, ਸੀਕੂ, ਅਲੂ ਜਮਾਤੂ, ਸਿਪਾਹੀਆ ਅਤੇ ਲਿਆਕੂ ਵਾਸੀ ਗੁਰਦਾਸਪੁਰ ਸ਼ਾਮਦੀਨ ਨੂੰ ਕਥਿਤ ਜ਼ਬਰਦਸਤੀ ਆਪਣੀ ਬਲੈਰੋ ਗੱਡੀ 'ਚ ਸੁੱਟ ਲਿਆ ਅਤੇ ਟਰੈਕਟਰ ਵੀ ਖੋਹ ਕੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਥਾਣਾ ਪੁਲਸ ਨੇ ਉਕਤ ਅਗਵਾਕਾਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। 


Related News