ਰਜਿਸਟ੍ਰੇਸ਼ਨ ਦੀ ਮੰਗ ਵਾਲੇ ਵਾਅਦੇ ਨੂੰ ਚੇਤੇ ਕਰਵਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ-ਪੱਤਰ

06/19/2018 4:14:35 AM

ਬਾਘਾਪੁਰਾਣਾ, (ਚਟਾਨੀ)- ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਮੁੱਖ ਵਾਅਦੇ ਦੀ ਡੇਢ ਸਾਲ ਬਾਅਦ ਵੀ ਪੂਰਤੀ ਨਾ ਹੋਣ ਹੋਣ ਕਾਰਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਸੂੁਬਾ ਕਮੇਟੀ ਨੇ ਹੁਣ ਇਸ ਵਾਅਦੇ ਦੀ ਪੂਰਤੀ ਲਈ ਪੰਜਾਬ ਦੇ ਹਰੇਕ ਵਿਧਾਇਕ ਨੂੰ ਮੰਗ-ਪੱਤਰ ਦੇ ਕੇ ਕੈਪਟਨ ਸਰਕਾਰ ਨੂੰ ਵਾਅਦਾ ਚੇਤਾ ਕਰਵਾਉਣ ਦੀ ਮੁਹਿੰਮ ਵਿੱਢੀ ਹੈ ਅਤੇ ਜੇਕਰ ਫਿਰ ਵੀ ਸਰਕਾਰ ਕੋਈ ਗੌਰ ਨਹੀਂ ਕਰਦੀ ਤਾਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ, ਇਹ ਗੱਲ ਐਸੋੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ ਅਤੇ ਬਲਾਕ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਨੇ ਵਿਧਾਇਕ ਨੂੰ ਮੰਗ-ਪੱਤਰ ਦੇਣ ਤੋਂ ਪਹਿਲਾਂ ਕੀਤੀ ਗਈ ਮੀਟਿੰਗ ਦੌਰਾਨ ਆਖੀ। 
ਬਾਅਦ ’ਚ ਉਕਤ ਦੋਨੋਂ ਆਗੂਆਂ ਅਤੇ ਜ਼ਿਲਾ ਕਮੇਟੀ ਮੈਂਬਰ ਕੁਲਦੀਪ ਸਿੰਘ ਲਧਾਈਕੇ ਅਤੇ ਜਸਵੀਰ ਸਿੰਘ ਮਾਣੂੰਕੇ ਦੇ ਚਾਰ ਮੈਂਬਰੀ ਵਫਦ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੂੰ ਪਾਰਟੀ ਦੇ ਮੈਨੀਫੈਸਟੋ ਵਾਲੇ ਵਾਅਦੇ ਨੂੰ ਯਾਦ ਕਰਵਾਉਣ ’ਚ ਮੰਗ-ਪੱਤਰ ਦੇ ਕੇ ਅਪੀਲ ਕੀਤੀ ਗਈ ਕਿ ਹੁਣ ਰਜਿਸਟ੍ਰੇਸ਼ਨ ਦੀ ਮੰਗ ਦੀ ਪੁੂਰਤੀ ’ਚ ਦੇਰੀ ਨਾ ਕੀਤੀ ਜਾਵੇ, ਜੋ ਜਥੇਬੰਦੀ ਅਤੇ ਸਰਕਾਰ ਵਿਚਕਾਰ ਤਣਾਅ ਨੂੰ ਵਧਾਉਣ ਦਾ ਸਬੱਬ ਬਣ ਸਕਦੀ ਹੈ।
 ਹਲਕਾ ਵਿਧਾਇਕ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਮਾਣਯੋਗ ਮੁੱਖ ਮੰਤਰੀ ਤੱਕ ਉਨ੍ਹਾਂ ਦੀ ਅਾਵਾਜ਼ ਨੂੰ ਪੁੱਜਦਾ ਕਰਨ ਲਈ ਗੰਭੀਰ ਚਾਰਾਜੋਈ ਕਰਨਗੇ ਅਤੇ ਮਾਣਯੋਗ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਉਨ੍ਹਾਂ ਦੀ ਮੀਟਿੰਗ ਵੀ ਕਰਵਾਉਣਗੇ। ਵਿਧਾਇਕ ਬਰਾਡ਼ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੰਗ ਨੂੰ ਪੂਰਾ ਕਰਨ ’ਚ ਦੇਰੀ ਤਾਂ ਭਾਵੇਂ ਹੋ ਸਕਦੀ ਹੈ ਪਰ ਇਸ ਲਟਕਦੀ ਮੰਗ ਨੂੰ ਕੈਪਟਨ ਸਰਕਾਰ ਹਰਗਿਜ਼ ਅਧੂਰਾ ਨਹੀਂ ਰਹਿਣ ਦੇਵੇਗੀ।
 


Related News