ਠੇਕੇ ’ਚੋਂ 80 ਹਜ਼ਾਰ ਦੀ ਸ਼ਰਾਬ ਚੋਰੀ

06/19/2018 3:35:22 AM

ਸਾਦਿਕ,   (ਪਰਮਜੀਤ)-  ਪਿੰਡ ਘੁੱਦੂਵਾਲਾ ਵਿਖੇ ਇਕ ਠੇਕੇ ’ਚੋਂ ਬੀਤੀ ਰਾਤ 80 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਹੋ ਗਈ। ਠੇਕੇ ਦੇ ਕਰਿੰਦੇ ਵਿਸ਼ਾਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਕੁਝ ਨੌਜਵਾਨ ਜੀਪ ’ਤੇ ਆਏ ਅਤੇ ਠੇਕੇ ਦਾ ਜਿੰਦਰਾ ਭੰਨ ਕੇ ਵੱਖ-ਵੱਖ ਤਰ੍ਹਾਂ ਦੀ ਦੇਸੀ ਸ਼ਰਾਬ ਚੋਰੀ ਕਰ ਕੇ ਲੈ ਗਏ। ਚੋਰ ਠੇਕੇ ’ਚ ਸ਼ਰਾਬ ਦੀਆਂ ਪੇਟੀਆਂ, ਗੱਲੇ ’ਚ ਪਈ ਕੁਝ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਠੇਕੇ ਦੇ ਕਮਰੇ ’ਚ ਭਾਰੀ ਮਾਤਰਾ ’ਚ ਸ਼ਰਾਬ ਦਾ ਹੋਣਾ ਅਤੇ ਲੱਕਡ਼ ਦੇ ਦਰਵਾਜ਼ੇ ਨੂੰ ਨਿੱਕਾ ਜਿਹਾ ਕੁੰਡਾ ਲੱਗਾ ਹੋਇਆ ਸੀ, ਜਿਸ ਨੂੰ ਪੁੱਟ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧੀ ਥਾਣਾ ਸਾਦਿਕ ਵਿਖੇ ਸੂਚਨਾ ਦੇ ਦਿੱਤੀ ਗਈ ਹੈ, ਪੁਲਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
 


Related News