ਅੌਰਤ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

06/19/2018 2:29:00 AM

ਮੋਗਾ, (ਅਜ਼ਾਦ)- ਨੇਡ਼ਲੇ ਪਿੰਡ ਦੀ ਰਹਿਣ ਵਾਲੀ ਇਕ 35 ਸਾਲਾ ਅੌਰਤ ਨੇ ਮੋਗਾ ਦੇ ਹੀ ਇਕ ਵਿਅਕਤੀ ’ਤੇ ਜਬਰ-ਜ਼ਨਾਹ ਕਰਨ ਅਤੇ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ ਹੈ, ਜਿਸਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ’ਚ ਥਾਣਾ ਸਿਟੀ ਮੋਗਾ ਵੱਲੋਂ ਪੀਡ਼ਤਾ ਦੀ ਸ਼ਿਕਾਇਤ ’ਤੇ ਸੁਨੀਲ ਮਹਿਰਾ ਨਿਵਾਸੀ ਬੇਅੰਤ ਨਗਰ ਮੋਗਾ  ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਰਾਜ ਕੌਰ ਅਤੇ ਹੌਲਦਾਰ ਹਰਮੇਸ਼ ਲਾਲ ਵੱਲੋਂ ਕੀਤੀ ਜਾ ਰਹੀ ਹੈ। 
ਪੀਡ਼੍ਹਤਾ ਨੇ ਕਿਹਾ ਕਿ ਮੇਰਾ ਵਿਆਹ 1999 ’ਚ ਹੋਇਆ ਸੀ, ਮੇਰਾ ਇਕ ਬੇਟਾ ਹੈ। ਪਤੀ ਨਾਲ ਘਰੇਲੂ ਵਿਵਾਦ ਦੇ ਚੱਲਦੇ ਅਣਬਣ ਹੋ ਗਈ ਅਤੇ ਮੈਂ 10 ਸਾਲ ਤੋਂ ਵੱਖ ਰਹਿ ਰਹੀ ਹੈ।  ਦੋਸ਼ੀ ਵਿਅਕਤੀ ਦੇ ਮੇਰੇ ਨਾਲ ਪ੍ਰੇਮ ਸਬੰਧ ਹੋ ਗਏ, ਪਰ ਜਦ ਮੈਂਨੂੰ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਹੈ ਤਾਂ ਮੈਂ ਉਸ ਨੂੰ ਛੱਡ ਦਿੱਤਾ। ਬੀਤੀ ਰਾਤ 11.30 ਵਜੇ ਉਹ ਮੇਰੇ ਘਰ ਆਇਆ ਅਤੇ ਮੈਂਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਬੈਠ ਕੇ ਗੱਲਬਾਤ ਕਰਨੀ ਹੈ, ਜਿਸ ’ਤੇ ਮੈਂ ਦਰਵਾਜਾ ਖੋਲ੍ਹ ਦਿੱਤਾ ਅਤੇ ਉਸਨੇ ਮੇਰੇ  ਨਾਲ ਜਬਰ-ਜ਼ਨਾਹ ਕੀਤਾ ਅਤੇ ਮੇਰੇ ਵੱਲੋਂ ਵਿਰੋਧ ਕਰਨ ’ਤੇ ਮੈਂਨੂੰ ਮਾਰਕੁੱਟ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ’ਤੇ ਮੈਂ ਬੇਹੋਸ਼ ਹੋ ਗਈ ਅਤੇ ਉਹ ਉਥੋਂ ਚਲਾ ਗਿਆ।  ਹੋਸ਼ ਆਉਣ ’ਤੇ ਮੈਂ  ਇਸ ਦੀ ਜਾਣਕਾਰੀ ਆਪਣੀ ਇਕ ਸਹੇਲੀ ਨੂੰ ਦਿੱਤੀ, ਜਿਸ ਨੇ ਮੈਂਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ। ਜਾਂਚ ਅਧਿਕਾਰੀ ਮਹਿਲਾ ਥਾਣੇਦਾਰ ਰਾਜ ਕੌਰ ਅਤੇ ਹੌਲਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਤੋਂ ਪੀਡ਼ਤਾ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਰਿਪੋਰਟ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ  ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।

 


Related News