ਢੱਠਿਆਂ ਦੀ ਲੜਾਈ ਨੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਪਾਈਆਂ ਭਾਜੜਾਂ

06/19/2018 2:04:59 AM

ਭੁੱਚੋ ਮੰਡੀ(ਨਾਗਪਾਲ)- ਅੱਜ ਸਵੇਰੇ ਰੇਲਵੇ ਸਟੇਸ਼ਨ ਨੇੜੇ ਗੋਲ ਮਾਰਕੀਟ 'ਚ ਦੋ ਢੱਠਿਆਂ ਦੀ ਆਪਸੀ ਭਿੜਤ ਕਾਰਨ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ 'ਚ ਭਾਜੜ ਪੈ ਗਈ। ਲੋਕਾਂ ਵੱਲੋਂ ਇਨ੍ਹਾਂ ਢੱਠਿਆਂ 'ਤੇ ਪਾਣੀ ਸੁੱਟਣ ਤੇ ਸੋਟੀਆਂ ਨਾਲ ਭਜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ ਆਖਿਰ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਦੂਰ ਖੜ੍ਹਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਇਕ ਵਿਅਕਤੀ ਇਨ੍ਹਾਂ ਢੱਠਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੋਇਆ ਡਿੱਗ ਪਿਆ ਅਤੇ ਢੱਠਿਆਂ ਦੀ ਲਪੇਟ ਵਿਚ ਆਉਣ ਤੋਂ ਵਾਲ-ਵਾਲ ਬਚ ਗਿਆ। ਆਏ ਦਿਨ ਢੱਠਿਆਂ ਦੀ ਹੁੰਦੀ ਲੜਾਈ ਕਾਰਨ ਮੰਡੀ ਵਾਸੀ ਪ੍ਰੇਸ਼ਾਨ ਹਨ ਤੇ ਬਾਜ਼ਾਰਾਂ ਤੇ ਗਲੀਆਂ 'ਚ ਫਿਰਦੇ ਇਨ੍ਹਾਂ ਢੱਠਿਆਂ ਦੀ ਸਾਂਭ-ਸੰਭਾਲ ਲਈ ਪ੍ਰਸ਼ਾਸਨ ਤਂੋ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਕਰ ਰਹੇ ਹਨ। 


Related News