ਕੋਲਡ ਸਟੋਰਾਂ ’ਤੇ ਚੈਕਿੰਗ, ਕਈ ਟਨ ਫਲ ਸੁਟਵਾਏ

06/19/2018 1:56:28 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ  ਸਿਹਤ ਵਿਭਾਗ ਬਰਨਾਲਾ ਦੀ ਟੀਮ ਨੇ ਫਲਾਂ ਦੇ ਭੰਡਾਰਨ ਵਾਲੇ  4 ਕੋਲਡ ਸਟੋਰਾਂ ’ਤੇ ਅਚਨਚੇਤ ਛਾਪਾ ਮਾਰਿਆ। ਇਸ ਮੌਕੇ ਇਕ ਕੋਲਡ ਸਟੋਰ ਜੁਗਨੂੰ ਤੋਂ 15 ਕੁਇੰਟਲ ਦੇ ਕਰੀਬ ਅੰਗੂਰ, 20 ਪੇਟੀਆਂ ਸੇਬ, 50 ਡੱਬੇ ਚੈਰੀ ਅਤੇ 50 ਕਿਲੋ ਨਾਸ਼ਪਤੀ ਨਗਰ ਨਿਗਮ ਦੇ ਪਿੱਟ ’ਚ ਸੁੱਟਵਾਇਆ ਗਿਆ। ਇਸ ਦੇ ਨਾਲ ਹੀ ਐੱਮ.ਐੱਸ. ਕੋਲਡ ਸਟੋਰ ਤੋਂ ਚਾਰ ਪੇਟੀਆਂ ਖ਼ਰਾਬ ਕੇਲਾ ਨਸ਼ਟ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਜ਼ਿਲਾ ਸਿਹਤ ਅਫ਼ਸਰ ਰਾਜ ਕੁਮਾਰ, ਫੂਡ ਸੇਫ਼ਟੀ ਅਫ਼ਸਰ ਗੌਰਵ ਗਰਗ, ਸੁਪਰਵਾਈਜ਼ਰ ਗੁਰਮੇਲ ਸਿੰਘ ਵੀ ਮੌਜੂਦ ਸਨ।  ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਸੀ ਕਿ ਸ਼ਹਿਰ ਵਿਚਲੇ ਕੋਲਡ ਸਟੋਰਾਂ ’ਚ ਫ਼ਲਾਂ ਨੂੰ ਮਸਾਲਿਆਂ ਨਾਲ ਪਕਾਇਆ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ  ਸ਼ਹਿਰ ਦੇ 4 ਕੋਲਡ ਸਟੋਰਾਂ ’ਤੇ  ਛਾਪਾ ਮਾਰਿਆ ਅਤੇ ਉਨ੍ਹਾਂ ’ਚੋਂ ਮਿਲੇ ਵੱਧ ਪੱਕੇ ਫਲਾਂ ਨੂੰ ਨਸ਼ਟ ਕਰਵਾਇਆ ਗਿਅਾ। 
 


Related News