ਪੁਲਸ ''ਚ ਭਰਤੀ ਕਰਵਾਉਣ ''ਤੇ ਠੱਗੇ 5 ਲੱਖ

06/19/2018 1:57:59 AM

ਮਾਨਸਾ(ਸੰਦੀਪ ਮਿੱਤਲ)-ਪੁਲਸ 'ਚ ਏ. ਐੱਸ. ਆਈ. ਦੀ ਭਰਤੀ ਕਰਵਾਉਣ ਨੂੰ ਲੈ ਕੇ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ।  ਜਾਣਕਾਰੀ ਅਨੁਸਾਰ ਪਿੰਡ ਜੁਗਲਾਣ ਵਾਸੀ ਦਲੀਪ ਸਿੰਘ ਨੇ ਕੁਝ ਵਿਅਕਤੀਆਂ ਦੀਆਂ ਗੱਲਾਂ 'ਚ ਆ ਕੇ ਆਪਣੀ ਬੀ. ਏ. ਪਾਸ ਦੋਹਤੀ ਹਰਪ੍ਰੀਤ ਕੌਰ ਨੂੰ ਪੁਲਸ 'ਚ ਸਿੱਧਾ ਏ. ਐੱਸ. ਆਈ. ਭਰਤੀ ਕਰਵਾਉਣ ਲਈ 5 ਲੱਖ ਰੁਪਏ ਦੇ ਦਿੱਤੇ ਪਰ ਕਾਫ਼ੀ ਸਮਾਂ ਬੀਤਣ 'ਤੇ ਵੀ ਉਨ੍ਹਾਂ ਨਾ ਤਾਂ ਉਕਤ ਲੜਕੀ ਨੂੰ ਪੁਲਸ 'ਚ ਭਰਤੀ ਕਰਵਾਇਆ ਤੇ ਨਾ ਹੀ ਉਸ ਦੀ ਉਕਤ ਰਕਮ ਵਾਪਸ ਕੀਤੀ। ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਦਲੀਪ ਸਿੰਘ ਨੇ ਜ਼ਿਲਾ ਪੁਲਸ ਮੁਖੀ ਮਾਨਸਾ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਨਸਾਫ਼ ਦੀ ਮੰਗ ਕੀਤੀ, ਜਿਸ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ 'ਤੇ ਬਰੇਟਾ ਪੁਲਸ ਨੇ ਬਲਦੇਵ ਸਿੰਘ, ਗੁਰਦੇਵ ਸਿੰਘ ਵਾਸੀਆਨ ਪਿੰਡ ਮੱਦੇਵਾਲ, ਜ਼ਿਲਾ ਗੁਰਦਾਸਪੁਰ ਤੇ ਬਲਜਿੰਦਰ ਸਿੰਘ ਵਾਸੀ ਪਿੰਡ ਚੋਰ ਸਿੱਧਵਾਂ, ਜ਼ਿਲਾ ਗੁਰਦਾਸਪੁਰ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।


Related News