7500 ਨਸ਼ੇ ਵਾਲੀਅਾਂ ਗੋਲੀਆਂ ਸਣੇ 2 ਕਾਬੂ

06/19/2018 1:49:16 AM

ਸਾਦਿਕ,   (ਪਰਮਜੀਤ)-  ਪੁਲਸ ਨੇ ਦੋ ਵਿਅਕਤੀਆਂ ਨੂੰ ਨਸ਼ੇ  ਵਾਲੀਅਾਂ ਗੋਲੀਆਂ ਸਣੇ ਕਾਬੂ ਕੀਤਾ ਹੈ। 
 ਜਾਣਕਾਰੀ ਅਨੁਸਾਰ ਇੰਸ. ਇਕਬਾਲ ਸਿੰਘ ਸੰਧੂ, ਏ. ਐੱਸ. ਆਈ. ਧਰਮ ਸਿੰਘ ਅਤੇ ਹੌਲਦਾਰ ਬੇਅੰਤ ਸਿੰਘ ਸੰਧੂ ਪੁਲਸ ਪਾਰਟੀ   ਨਾਲ ਗਸ਼ਤ ਕਰਦੇ ਹੋਏ ਪਿੰਡ ਝੋਕ ਸਰਕਾਰੀ ਦੇ ਪੁੱਲ ਸੇਮਨਾਲਾ ’ਤੇ ਪਿੰਡ ਅਰਾਈਆਂਵਾਲਾ ਖੁਰਦ ਪੁੱਜੇ। ਇਸ ਦੌਰਾਨ ਸਾਹਮਣਿਓਂ ਇਕ ਮੋਟਰਸਾਈਕਲ ’ਤੇ ਦੋ ਮੋਨੇ ਵਿਅਕਤੀ ਆਪਣੇ ਵਿਚਾਲੇ ਕਾਲੇ ਰੰਗ ਦਾ ਬੈਗ ਰੱਖੀ ਆਉਂਦੇ ਦਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਦੇਖ ਕੇ ਇਕ ਦਮ ਘਬਰਾਅ ਕੇ ਪਿੱਛੇ ਮੋਡ਼ਨ ਲੱਗੇ ਤਾਂ ਮੋਟਰਸਾਈਕਲ ਬੰਦ ਹੋ ਗਿਆ, ਜਿਨ੍ਹਾਂ ਨੂੰ ਸ਼ੱਕ ਪੈਣ ’ਤੇ ਇੰਸਪੈਕਟਰ ਵੱਲੋਂ ਰੁਕਵਾ ਕੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। 
ਇਸ ਸਮੇਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਸੁੱਖਾ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਅਰਾਈਆਂਵਾਲਾ ਖੁਰਦ (ਕਿਲੀ) ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਂ ਪੱਪੂ ਸਿੰਘ ਉਰਫ ਲੁੱਧਰ ਪੁੱਤਰ ਖੰਨੂ ਸਿੰਘ ਵਾਸੀ ਅਰਾਈਆਂਵਾਲਾ ਖੁਰਦ (ਕਿਲੀ) ਦੱਸਿਆ। ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ  7500 ਨਸ਼ੇ  ਵਾਲੀਅਾਂ  ਗੋਲੀਅਾਂ  ਬਰਾਮਦ  ਹੋਈਆਂ, ਜਿਸ ’ਤੇ ਥਾਣਾ ਸਾਦਿਕ ਵਿਖੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
 


Related News