ਐੱਸ. ਸੀ. ਬੀ. ਸੀ. ਫੈੱਡਰੇਸ਼ਨ ਨੇ ਸਾਡ਼ਿਆ ਪੰਜਾਬ ਸਰਕਾਰ ਦਾ ਪੁਤਲਾ

06/19/2018 1:21:31 AM

ਹੁਸ਼ਿਆਰਪੁਰ, (ਘੁੰਮਣ)- ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਨੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀਆਂ ਹਦਾਇਤਾਂ ਅਨੁਸਾਰ  ਜ਼ਿਲਾ ਹੁਸ਼ਿਆਰਪੁਰ ਦੇ  ਪ੍ਰਧਾਨ ਸ. ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਪੁਤਲਾ ਸੈਂਕਡ਼ੇ ਵਰਕਰਾਂ ਦੇ ਆਕਾਸ਼ ਗੁੰਜਾਊ ਨਾਅਰਿਆਂ ਵਿਚ ਫੂਕਿਆ ਗਿਆ।
ਬੁਲਾਰਿਆਂ ਬਲਰਾਜ ਕੁਮਾਰ, ਡਾ. ਜਸਵੰਤ ਰਾਏ, ਲੈਕ. ਬਲਜੀਤ ਸਿੰਘ, ਸੈਨੇਟਰ ਸੰਦੀਪ ਸੀਕਰੀ  ਅਤੇ ਯੋਧਾ ਮੱਲ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਐੱਸ. ਸੀ. ਬੀ. ਸੀ. ਸਮਾਜ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ। ਅਦਾਲਤ ਦੇ ਫੈਸਲੇ ਅਨੁਸਾਰ ਸਰਕਾਰ ਸਾਰੇ ਵਿਭਾਗਾਂ ਦੀਆਂ ਡੀ. ਪੀ. ਸੀ. ਕਰਵਾ ਕੇ ਸਮਾਜ ਦੇ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਕਰੇ, 85ਵੀਂ ਸੋਧ 1995 ਤੋਂ ਲਾਗੂ ਕਰੇ, 10-10-2014 ਦਾ ਪੱਤਰ ਰੱਦ ਕਰੇ, ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਾਧਾਰ ’ਤੇ ਪੱਕਾ ਕਰੇ, ਬੁਢਾਪਾ ਪੈਨਸ਼ਨ  ਅਤੇ  ਵਜ਼ੀਫੇ ਅਤੇ ਬੇਰੋਜ਼ਗਾਰੀ ਭੱਤੇ ਜਾਰੀ ਕਰੇ। ਪੁਤਲਾ ਫੂਕਣ ਤੋਂ ਬਾਅਦ ਇਕ ਮੰਗ-ਪੱਤਰ ਰਣਦੀਪ ਸਿੰਘ ਪੀ. ਸੀ. ਐੱਸ. ਅਫਸਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।
ਇਸ ਮੌਕੇ ਪ੍ਰਿੰਸੀ. ਗੁਰਦਿਆਲ ਸਿੰਘ ਫੁੱਲ, ਰਾਮ ਲਾਲ ਭਗਤ, ਲੈਕ. ਬਲਦੇਵ ਸਿੰਘ ਧੁੱਗਾ, ਜਰਨੈਲ ਸਿੰਘ ਸੀਕਰੀ, ਸੁਰਜੀਤ ਰਾਜਾ, ਲੈਕ. ਅਮਰਜੀਤ ਸਿੰਘ, ਪ੍ਰਿੰ. ਰਾਮ ਆਸਰਾ, ਪ੍ਰਿੰ. ਰਣਜੀਤ ਸਿੰਘ, ਬਲਦੇਵ ਸਿੰਘ, ਲਖਵਿੰਦਰ ਰਾਮ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਜ਼ਾਰੀ ਲਾਲ, ਪ੍ਰਿਥੀਪਾਲ ਸਿੰਘ, ਜਸਪਾਲ ਸਿੰਘ, ਦਵਿੰਦਰ ਕਲਸੀਆਂ, ਲਖਵੀਰ ਸਿਘ, ਬਲਵੀਰ ਕੁਮਾਰ, ਸੰਦੀਪ ਕੁਮਾਰ, ਬ੍ਰਹਮਜੀਤ ਸਿੰਘ, ਦੇਸ ਰਾਜ, ਚਮਨ ਲਾਲ, ਕੁਲਵੰਤ ਸਿੰਘ, ਪਰਦੀਪ ਸਿੰਘ, ਪਵਨ ਕੁਮਾਰ ਮਾਹੀ, ਲਖਵੀਰ ਸਿੰਘ, ਪਰਮਜੀਤ ਸਿੰਘ ਜਲੰਧਰ, ਬਬੀਤਾ ਰਾਣੀ, ਮਨਿੰਦਰ ਕੌਰ, ਗੁਰਵਿੰਦਰ ਕੌਰ, ਪ੍ਰਭਜੋਤ ਸਿੰਘ, ਕੁਲਦੀਪ ਕੁਮਾਰ, ਮੋਹਨ ਲਾਲ, ਕੁਲਵਿੰਦਰ ਕੁਮਾਰ ਝਮਟ, ਪ੍ਰਿਥੀਪਾਲ ਸਿੰਘ, ਸੁਰਿੰਦਰ ਸਿੰਘ, ਬੇਅੰਤ ਸਿੰਘ, ਮੁਖੀ ਰਾਮ, ਦਿਆਲ ਚੰਦ ਆਦਿ ਵਰਕਰ ਹਾਜ਼ਰ ਸਨ।


Related News