ਪਾਕਿ  : ਪਿਉ ਨੇ 2 ਲਡ਼ਕੀਆਂ ਨੂੰ ਬਿਜਲੀ ਦਾ ਕਰੰਟ ਲਾ ਕੇ ਮਾਰਿਆ

06/19/2018 1:02:25 AM

ਗੁਰਦਾਸਪੁਰ,  (ਵਿਨੋਦ)-  ਪਾਕਿਸਤਾਨ ’ਚ ਇਕ ਵਿਅਕਤੀ ਨੇ ਆਨਰ ਕਿਲਿੰਗ ਅਧੀਨ ਆਪਣੀਆਂ 2 ਲਡ਼ਕੀਆਂ ਨੂੰ ਬਿਜਲੀ ਦਾ ਕਰੰਟ ਲਾ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਪਿੰਡ ਆਰਿਫਵਾਲਾ ’ਚ ਜਹੂਰ ਅਹਿਮਦ ਗੁਜ਼ਰ ਆਪਣੀ ਦੋਵਾਂ ਲਡ਼ਕੀਆਂ ਕਿਸ਼ਵਾਰ (17) ਅਤੇ ਸਾਦੀ (16) ਦਾ ਵਿਆਹ ਆਪਣੇ ਹੀ ਰਿਸ਼ਤੇਦਾਰ ਦੇ ਲਡ਼ਕਿਆਂ ਨਾਲ ਕਰਨਾ ਚਾਹੁੰਦਾ ਸੀ। ਇਸ ਸੰਬੰਧੀ ਦੋਵਾਂ ਭੈਣਾਂ ਇਸ ਦੇ ਲਈ ਤਿਆਰ ਨਹੀਂ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਭੈਣਾਂ ਇਹ ਕਹਿ ਕੇ ਇਸ ਵਿਆਹ ਦਾ ਵਿਰੋਧ ਕਰਦੀਆਂ ਸੀ ਕਿ ਜਿਨ੍ਹਾਂ ਲਡ਼ਕਿਆਂ ਨਾਲ ਉਨ੍ਹਾਂ ਦਾ ਵਿਆਹ ਕਰਨ ਦੀ ਉਨ੍ਹਾਂ ਦਾ ਪਿਓ ਜਿਦ ਕਰ ਰਿਹਾ ਹੈ। ਉਹ ਉਨ੍ਹਾਂ ਦੀ ਉਮਰ ਤੋਂ  ਦੁਗਣੀ ਤੋਂ ਵੀ ਜ਼ਿਆਦਾ ਉਮਰ ਦੇ ਹਨ। ਦੋਵਾਂ ਭੈਣਾਂ ਨੇ ਆਪਣੇ ਪਿਉ ’ਤੇ ਇਹ ਦੋਸ਼ ਲਾ ਰਹੀਆ ਸਨ ਕਿ ਉਸ ਦੇ ਪਿਉ ਨੇ ਇਸ ਵਿਆਹ ਲਈ ਲਡ਼ਕੇ ਵਾਲਿਆ ਤੋਂ ਪੈਸੇ ਲਏ ਸਨ। ਪਿੰਡ ਵਾਲਿਆ ਦਾ ਕਹਿਣਾ ਹੈ ਕਿ ਦੋਵਾਂ ਲਡ਼ਕੀਆ ਨੇ ਆਪਣੀ ਮਰਜੀ ਦੇ ਲਡ਼ਕਿਅਾਂ ਦੇ ਨਾਲ ਵਿਆਹ ਕਰਵਾਉਣ ਦੀ ਜਿਦ ਵੀ ਕਰ ਰਹੀਆ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਭੈਣਾਂ ਦਾ ਪਿਉ ਜਹੂਰ ਅਹਿਮਦ ਗੁਜ਼ਰ ਬਹੁਤ ਹੀ ਗੁੱਸੇ ’ਚ ਸੀ।
ਬੀਤੀ ਰਾਤ ਉਸ ਨੇ ਆਪਣੀਆਂ ਦੋਵੇ ਲਡ਼ਕੀਆਂ ਨੂੰ ਬਿਜਲੀ ਦਾ ਕਰੰਟ ਲਾ ਕੇ ਹੱਤਿਆ ਕਰ ਦਿੱਤੀ। ਆਪਣੀ ਲਡ਼ਕੀਆਂ ਦੀ ਹੱਤਿਆ ਕਰਨ ਤੋਂ  ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਪੰਚਾਇਤ ਦੇ ਹਵਾਲੇ ਕਰ ਦਿੱਤਾ ਅਤੇ ਪੰਚਾਇਤ ਨੇ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ।  


Related News