ਚੋਰੀ ਹੋਣ ਤੋਂ 24 ਘੰਟਿਆਂ ਬਾਅਦ ਦੁਕਾਨ ਸੰਚਾਲਕ ਦੇ ਪਿਤਾ ਦੀ ਮੌਤ

06/19/2018 12:53:39 AM

ਗੁਰੂਹਰਸਹਾਏ(ਆਵਲਾ)–ਬੀਤੇ ਦਿਨ  ਇਕ ਕਰਿਆਨਾ ਦੁਕਾਨ ’ਚੋਂ ਅਣਪਛਾਤੇ ਚੋਰਾਂ ਵੱਲੋਂ ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ ਸੀ, ਜਿਸ ਦੇ 24 ਘੰਟਿਆਂ ਬਾਅਦ ਦੁਕਾਨ ਸੰਚਾਲਕ ਦੇ ਪਿਤਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਨ ਬਾਜ਼ਾਰ ’ਚ ਸਥਿਤ ਕਰਿਆਨਾ ਦੁਕਾਨ ’ਚੋਂ ਐਤਵਾਰ ਨੂੰ ਸਵੇਰੇ ਕਰੀਬ 6 ਵਜੇ ਚੋਰਾਂ ਨੇ  ਇਕ ਲੱਖ ਰੁਪਏ  ਦਾ ਸਾਮਾਨ ਤੇ ਨਕਦੀ  ਚੋਰੀ ਕੀਤੀ ਸੀ, ਜਿਸ ਕਾਰਨ ਦੁਕਾਨ ਸੰਚਾਲਕ ਦੇ ਪਿਤਾ ਰਾਜ ਕੁਮਾਰ ਕਾਮਰਾ ਦੀ ਦਿਲ ਤੇ ਦਿਮਾਗ ’ਤੇ ਬੋਝ ਪੈ ਜਾਣ ਕਾਰਨ ਅਤੇ ਸੋਮਵਾਰ ਨੂੰ ਸਵੇਰੇ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ, ਜਿਸ ਕਾਰਨ ਸਮੂਹ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ’ਚ ਸ਼ੋਕ ਦੀ ਲਹਿਰ ਹੈ।


Related News