ਨੌਜਵਾਨ ਨੇ ਲਿਆ ਫਾਹ, ਮੌਤ

06/19/2018 12:47:51 AM

ਪਠਾਨਕੋਟ,  (ਸ਼ਾਰਦਾ)-  ਸਥਾਨਕ ਢਾਂਗੂ ਰੋਡ ਸਥਿਤ ਇਕ ਹੋਟਲ ਵਿਚ ਠਹਿਰਣ ਆਏ ਇਕ ਯਾਤਰੀ ਵੱਲੋਂ ਕਮਰੇ ਵਿਚ ਭੇਤਭਰੇ ਹਾਲਾਤ ਵਿਚ ਪੱਖੇ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਹੈ।  ਸੂਚਨਾ ਮਿਲਦਿਅਾਂ ਹੀ ਪੁਲਸ ਪਾਰਟੀ ਉਥੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।  ®ਡਵੀਜ਼ਨ ਨੰ. 2 ਦੇ ਮੁਖੀ ਰਵਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਜੇ (35) ਪੁੱਤਰ ਪ੍ਰੇਮ ਵਸ਼ਿਸ਼ਟ ਵਾਸੀ ਦਿੱਲੀ ਵਜੋਂ ਹੋਈ ਹੈ। ਉਨ੍ਹਾਂ  ਕਿਹਾ ਕਿ ਬੀਤੀ ਰਾਤ ਚਾਰ ਵਿਅਕਤੀ ਕਿਸੇ ਕੰਮ ਲਈ ਸ਼ਹਿਰ ਵਿਚ ਆਏ ਸਨ ਅਤੇ ਰਾਤ ਨੂੰ ਅਾਰਾਮ ਲਈ ਉਕਤ ਹੋਟਲ ਵਿਚ ਵੱਖ-ਵੱਖ ਕਮਰਿਆਂ ਵਿਚ ਠਹਿਰੇ ਸਨ। ਅੱਜ ਸਵੇਰੇ ਹੋਟਲ ਪ੍ਰਬੰਧਕਾਂ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਲਾਸ਼ਘਰ ਵਿਚ ਰੱਖ ਦਿੱਤਾ ਹੈ। ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ  ਦਿੱਤਾ ਹੈ। ਪਰਿਵਾਰ ਦੇ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ  ਅਨੁਸਾਰ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
 


Related News