ਕੱਪਡ਼ੇ ਦੀ ਦੁਕਾਨ ’ਚ ਸੰਨ੍ਹਮਾਰੀ

06/19/2018 12:39:14 AM

ਧਨੌਲਾ, (ਰਵਿੰਦਰ)–  ਬੀਤੀ ਰਾਤ ਸਦਰ ਬਾਜ਼ਾਰ ’ਚ ਇਕ ਕੱਪਡ਼ੇ ਦੀ ਦੁਕਾਨ ਗਿੱਲ ਕਲਾਥ ਹਾਊਸ ’ਚ ਚੋਰਾਂ ਨੇ ਸੰਨ੍ਹਮਾਰੀ ਕਰ ਕੇ ਗੱਲੇ ’ਚ ਪਈ ਨਕਦੀ ’ਤੇ ਹੱਥ ਸਾਫ ਕਰ ਦਿੱਤਾ। ਗਿੱਲ ਕਲਾਥ ਹਾਊਸ ਦੇ ਮਾਲਕ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 9 ਵਜੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਆਪਣੇ ਪਿੰਡ ਦਾਨਗਡ਼੍ਹ ਚਲੇ ਗਏ  ਸਨ। ਜਦੋਂ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਗੱਲਾ ਟੁੱਟਾ ਪਿਆ ਸੀ, ਜਿਸ ’ਚ ਰੱਖੇ ਕਰੀਬ 3.50 ਲੱਖ ਰੁਪਏ  ਗਾਇਬ  ਸਨ, ਜਿਸ ਦੀ ਇਤਲਾਹ ਥਾਣੇ ਵਿਖੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 2-3 ਦਿਨ  ਬੈਂਕ  ਛੁੱਟੀਆਂ ਹੋਣ ਕਰਕੇ ਬੰਦ ਸਨ ਅਤੇ ਉਨ੍ਹਾਂ ਦੇ ਮੁਲਾਜ਼ਮ ਰਮੇਸ਼ ਕੁਮਾਰ ਪੁੱਤਰ ਸ਼ਾਮ ਲਾਲ ਨੇ ਘਰ ਮੁੱਲ ਲਿਆ ਸੀ, ਜਿਸ ਦੀ ਰਜਿਸਟਰੀ ਕਰਵਾਉਣੀ ਸੀ ਅਤੇ ਪੈਸਿਆਂ ਦੀ ਲੋਡ਼ ਹੋਣ ਕਰਕੇ ਕੈਸ਼ ਦੁਕਾਨ ’ਚ ਹੀ ਰੱਖਿਆ ਹੋਇਆ ਸੀ। 
ਉਨ੍ਹਾਂ ਦੱਸਿਆ ਕਿ ਦੁਕਾਨ ਦੀ ਛੱਤ ਦਾ ਗੇਟ ਦਾ ਜਿੰਦਾ ਟੁੱਟਾ ਹੋਇਆ ਸੀ, ਜਿਸ ਰਾਹੀਂ ਚੋਰਾਂ ਨੇ ਦੁਕਾਨ ’ਚ ਪਈ ਲੱਕਡ਼ ਦੀ ਪੌਡ਼ੀ ਰਾਹੀਂ ਚੋਰੀ ਨੂੰ ਅੰਜਾਮ ਦਿੱਤਾ। ਦੁਕਾਨ ’ਚ ਲੱਗਾ ਡੀ.ਵੀ.ਆਰ. ਵੀ ਚੋਰਾਂ ਨੇ ਚੋਰੀ ਕਰ ਲਿਆ। ਥਾਣਾ ਮੁਖੀ ਨਾਇਬ ਸਿੰਘ ਨੇ ਦੁਕਾਨ ’ਚ ਹੋਈ ਚੋਰੀ ਦਾ ਜਾਇਜ਼ਾ ਲੈਣ ਪਿੱਛੋਂ ਕਿਹਾ ਕਿ ਚੋਰੀ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਦੁਕਾਨ ’ਚ ਰੱਖੇ ਕੁਝ ਮੁਲਾਜ਼ਮਾਂ ਨੂੰ ਵੀ ਪੁਲਸ ਥਾਣੇ ਲੈ ਗਈ, ਜਿਨ੍ਹਾਂ ਤੋਂ ਚੋਰੀ ਦੀ ਵਾਰਦਾਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
 


Related News