ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

06/19/2018 12:29:13 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ  ਦੇਣ   ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ  ਕਰਨੈਲ ਸਿੰਘ ਪੁੱਤਰ ਰਾਮ ਨਿਵਾਸ ਵਾਸੀ ਗਾਮਡ਼ੀ ਦਿਡ਼੍ਹਬਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਲਡ਼ਕਾ ਮਲਕੀਤ ਸਿੰਘ ਆਲਮਪੁਰ ਭੱਠੇ ’ਤੇ ਟਰੱਕ ਦੀ ਡਰਾਈਵਰੀ ਕਰਦਾ ਸੀ। 16 ਜੂਨ ਨੂੰ ਉਸ ਦਾ ਲਡ਼ਕਾ ਹਰ ਰੋਜ਼ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਭੱਠੇ ’ਤੇ ਗਿਆ ਸੀ ਅਤੇ ਸ਼ਾਮ ਨੂੰ ਵਾਪਸ ਨਹੀਂ ਆਇਆ।  ਅੱਜ ਸਵੇਰੇ ਭਾਲ ਕਰਨ ’ਤੇ ਪਿੰਡ ਕਮਾਲਪੁਰ ਦਿਡ਼੍ਹਬਾ ਰੋਡ ’ਤੇ ਉਹ ਮੋਟਰਸਾਈਕਲ ਦੀ ਕਿਸੇ ਅਣਪਛਾਤੇ ਵਾਹਨ ਡਰਾਈਵਰ ਨਾਲ ਟੱਕਰ  ਹੋਣ  ’ਤੇ  ਜ਼ਖਮੀ ਹਾਲਤ ’ਚ ਡਿੱਗਿਆ ਪਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਰਸਤੇ ’ਚ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News